
ਜੰਡਿਆਲਾ ਗੁਰੂ, 14 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) ਕੱਲ੍ਹ ਦੇਰ ਰਾਤ ਕਰੀਬ 9.30 ਵਜੇ ਉਸ ਵਕਤ ਸ਼ਹਿਰ ਵਿੱਚ ਮਾਤਮ ਛਾ ਗਿਆ ਜਦ ਇੱਕ ਦੁਕਾਨ ‘ਤੇ ਪਾਇਆ ਜਾ ਰਿਹਾ ਲੈਂਟਰ ਡਿੱਗਣ ਨਾਲ ਵਾਪਰੇ ਹਾਦਸੇ ਵਿੱਚ 6 ਮਜਦੂਰ ਮਲਬੇ ਹੇਠ ਦੱਬੇ ਗਏ।ਜਿਨ੍ਹਾਂ ਵਿੱਚੋ ਇੱਕ ਮਿਸਤਰੀ ਅਤੇ ਉਸ ਦੇ ਦੋ ਪੁੱਤਰ ਮੌਕੇ ਤੇ ਹੀ ਦਮ ਤੋੜ ਗਏ ਦੱਸੇ ਜਾਂਦੇ ਹਨ। ਮਿਲੀ ਜਾਣਕਾਰੀ ਅਨੁਸਾਰ ਮੁਹੱਲਾ ਬਾਗ ਵਾਲਾ ਖੂਹ (ਨੇੜੇ ਸਾਬਕਾ ਨਗਰ ਕੌਸਲ ਪ੍ਰਧਾਨ ਅਜੀਤ ਸਿੰਘ ਮਲਹੋਤਰਾ ਦੀ ਫੈਕਟਰੀ) ਦਾ ਵਸਨੀਕ ਗੁਰਚਰਨ ਸਿੰਘ ਉਰਫ ਚੰਨੀ ਆਪਣੀ ਕਰਿਆਨੇ ਦੀ ਛੋਟੀ ਦੁਕਾਨ ਨੂੰ ਵੱਡੀ ਕਰਨ ਲਈ ਲੈਂਟਰ ਪਾ ਰਿਹਾ ਸੀ। ਕਰੀਬ 150 ਸੈਂਕੜੇ ਮਟੀਰੀਅਲ ਵਿਚੋਂ 80% ਲ਼ੈਂਟਰ ਪੈ ਜਾਣ ਤੋਂ ਬਾਅਦ ਸ਼ਟਰਿੰਗ ਦੀ ਇੱਕ ਬੱਲੀ ਖਿਸਕ ਜਾਣ ਤੇ ਸਾਰੇ ਦਾ ਸਾਰਾ ਲੈਂਟਰ ਹੀ ਥੱਲੇ ਡਿਗ ਗਿਆ।ਜਿਸ ਨਾਲ ਇੱਕ ਮਿਸਤਰੀ ਸਮੇਤ 5 ਮਜ਼ਦੂਰ ਮਲਬੇ ਹੇਠ ਦੱਬੇ ਗਏ। ਲੈਂਟਰ ਡਿਗਣ ਤੋਂ ਤੁਰੰਤ ਬਾਅਦ ਰੌਲਾ ਪੈਣ ਤੇ ਆਂਢ ਗੁਆਂਢ ਅਤੇ ਸ਼ਹਿਰ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਉਨਾਂ ਨੇ ਮਜ਼ਦੂਰਾਂ ਨੂੰ ਲੈਟਰ ਥੱਲਿਓ ਕੱਢਣਾ ਸੁਰੁੂ ਕਰ ਦਿਤਾ।ਸੂਚਨਾ ਮਿਲਣ ‘ਤੇ ਪੁਲਿਸ ਅਧਿਕਾਰੀ ਡੀ.ਐਸ.ਪੀ ਭਗਵੰਤ ਸਿੰਘ ਗਿੱਲ, ਡੀ.ਐਸ.ਪੀ ਅਮਨਦੀਪ ਕੌਰ, ਐਸ.ਐਚ.ਓ ਦਵਿੰਦਰ ਸਿੰਘ ਬਾਜਵਾ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ ਤੇ ਪਹੁੰਚ ਗਏ।ਮਲਬਾ ਤੇ ਲੋਹੇ ਦਾ ਜਾਲ ਜ਼ਿਆਦਾ ਹੋਣ ਕਰਕੇ ਬਚਾਅ ਕਾਰਜਾਂ ਵਿੱਚ ਮੁਸ਼ਕਲ ਆ ਰਹੀ ਸੀ। ਜਿਸ ਤੇ ਪ੍ਰਸ਼ਾਸ਼ਨ ਨੇ ਜੇ.ਸੀ.ਬੀ ਅਤੇ ਵੱਡੀ ਕਰੇਨ ਮੰਗਵਾ ਕੇ ਮਲਬੇ ਥੱਲਿਓ ਤਿੰਨ ਮਜ਼ਦੂਰਾਂ ਨੂੰ ਕਰੀਬ ਡੇਢ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ।ਇਮਨਾਂ ਜਖਮੀਆਂ ਨੂੰ ਤੁਰੰਤ 108 ਐਂਬੂਲੈਂਸ ਰਾਹੀ ਗੁਰੁ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ ਜਿਹਨਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ ਅਤੇ ਇਕ ਨੂੰ ਮਾਮੂਲੀ ਸੱਟਾਂ ਲੱਗਣ ਕਰਕੇ ਛੁੱਟੀ ਦੇ ਦਿੱਤੀ ਗਈ।ਪਰ ਮਿਸਤਰੀ ਤੇ ਉਸ ਦੇ ਦੋ ਲੜਕੇ ਦੇਰ ਰਾਤ ਕਰੀਬ 2.30 ਵਜੇ ਮਲਬੇ ਥੱਲਿਉ ਮ੍ਰਿਤਕ ਕੱਢੇ ਗਏ।ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ-ਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤਾ।ਐਸ. ਐਚ. ਓ ਦਵਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਮਕਾਨ ਮਾਲਕਾਂ ਦੇ ਖਿਲਾਫ ਧਾਰਾ 304 ਏ ਅਧੀਨ ਪੁਲਿਸ ਥਾਣਾ ਜੰਡਿਆਲਾ ਗੁਰੁ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media