
ਸੰਦੌੜ/ ਅਹਿਮਦਗੜ੍ਹ, 14 ਅਗਸਤ (ਹਰਮਿੰਦਰ ਸਿੰਘ ਭੱਟ) – ਆਪ ਪਾਰਟੀ ਦੇ ਕਨਵੀਨਰ ਹਰਜੀਤ ਸ਼ਿੰਘ ਕਲਿਆਣ ਦੀ ਅਗਵਾਈ ਹੇਠ ਸਮੇਂ ਦੇ ਨਿਜ਼ਾਮ ਨੂੰ ਬਦਲਣ ਲਈ ਮੁੱਖ ਰੋਲ ਅਦਾ ਕਰਨ ਵਾਲੇ ਨੋਜਵਾਨ ਵਰਗ ਨੂੰ ਵੱਧ ਤੋਂ ਵੱਧ ਪਾਰਟੀ ਵੱਲੋਂ ਕਿਸਾਨ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਬਣਦੇ ਹੱਕ ਅਤੇ ਹੋਰ ਪ੍ਰਾਪਤ ਹੋਣ ਵਾਲੀਆਂ ਸਹੂਲਤਾਂ ਪ੍ਰਤੀ ਜਾਗਰੂਕ ਕਰਨ ਅਤੇ ਪਾਰਟੀ ਦੀ ਮੈਬਰਸਿਪ ਅਤੇ ਅਹੁੱਦੇਦਾਰਾਂ ਦੀ ਚੋਣ ਸਬੰਧੀ ਮੀਟਿੰਗ ਨੇੜਲੇ ਪਿੰਡ ਮਾਣਕੀ ਵਿਖੇ ਕੀਤੀ ਗਈ। ਮੀਟਿੰਗ ਨੂੰ ਸੰਬੋਧਿਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਮਿਹਨਤੀ, ਇਮਾਨਦਾਰ ਅਤੇ ਇਨਕਲਾਬੀ ਨੋਜੁਵਾਨਾਂ ਦੀ ਅਗਵਾਈ ਕਰਦੀ ਹੈ, ਉਹਨਾਂ ਕਿਹਾ ਕਿ ਆਪ ਪਾਰਟੀ ਦਾ ਮਨੋਰਥ ਦੇਸ਼ ਦੇ ਭ੍ਰਿਸਟ ਸਿਆਸਤਦਾਨਾਂ ਤੋ ਮੁਕੱਤ ਕਰਵਾ ਕੇ ਮੁੜ ਪੁਰਾਤਨ ਸਮੇਂ ਦੀ ਸੋਨੇ ਦੀ ਚਿੜੀ ਵਾਂਗ ਬਣਾਉਣ ਦਾ ਹੈ ਇਸ ਲਈ ਪਾਰਟੀ ਵਲੋਂ ਜਮੀਨੀ ਪਧਰ ਤੇ ਲੋਕਾਂ ਨਾਲ ਰਾਬਤਾ ਕਾਇਮ ਕਰ ਕੇ ਉਹਨਾਂ ਨੂੰ ਬਨਦੇ ਦੇ ਆਹੁਦੇ ਦੇ ਕੇ ਸਲਾਹਾਂ ਤੇ ਵਿਚਾਰਾਂ ਨਾਲ ਵਿਕਾਸੀ ਕਾਰਜ ਕੀਤੇ ਜਾ ਰਹੇ ਹਨ ਜਿਸ ਦਾ ਪ੍ਰਮਾਨ ਦਿਲੀ ਵਿਖੇ ਕੇਜਰੀਵਾਲ ਜੀ ਨੇ ਪ੍ਰਤੱਖ ਕਰ ਕੇ ਦਿਖਾਇਆ ਹੈ ਅਤੇ ਹੁਣ ਵਿਧਾਨ ਸਭਾ 2017 ਦੀ ਆ ਰਹੀਆਂ ਮੱਦੇਨਜਰ ਪੰਜਾਬ ਵਿਚ ਪਿੰਡ ਪੱਧਰ ਤੇ ਯੂਥ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਭਾਰੀ ਬਹੁਮਤ ਨਾਲ ਵਿਧਾਨ ਸਭਾ ਦੀ ਚੋਣਾਂ ਜਿਤ ਕੇ ਪੰਜਾਬ ਭਰ ਦੇ ਲੋਕਾਂ ਨੂੰ ਨਵਾਂ ਤੇ ਖੁਸਹਾਲ ਪੰਜਾਬ ਭੇਟ ਕੀਤਾ ਜਾ ਸਕੇ।
ਇਸ ਮੌਕੇ ਹਰਜੀਤ ਸਿੰਘ ਕਨਵੀਨਰ, ਜਸਵੰਤ ਸਿੰਘ ਸਾਹੀ, ਸਿਮਰਨ ਸਿੰਘ ਗਿੱਲ ਯੂਥ ਪ੍ਰਧਾਨ, ਜਗਜੀਵਨ ਸਿੰਘ ਕਿਸਾਨ ਆਗੂ, ਹਰਪ੍ਰੀਤ ਸਿੰਘ ਪ੍ਰਧਾਨ, ਸਿਮਰਨਜੀਤ ਸਿੰਘ ਬਾਪਲਾ, ਜਗਦੀਸ਼ ਸਿੰਘ ਧਾਲੀਵਾਲ, ਜਗਮੋਹਨ ਸਿੰਘ ਉਪ ਪ੍ਰਧਾਨ ਕਲਿਆਣ, ਲਖਵੀਰ ਸਿੰਘ ਲੱਖੀ ਮੀਤ ਪ੍ਰਧਾਨ, ਜਗਦੀਪ ਸਿੰਘ ਮਾਣਕੀ, ਹਰਮੇਲ ਸਿੰਘ ਮੱਲੀ, ਗੁਰਚਰਨ ਸਿੰਘ ਕਲਿਆਣ, ਸੁਖਦੇਵ ਸਿੰਘ ਪ੍ਰਧਾਨ, ਸੁਖਦੀਪ ਸਿੰਘ ਮੱਲੀ, ਹਰਜਿੰਦਰ ਸਿੰਘ ਬਿਰਲ, ਸੁਰਿੰਦਰ ਸਿੰਘ ਮਾਣਕੀ, ਜੱਸੀ ਮਾਣਕੀ, ਹਰਪਾਲ ਸਿੰਘ ਮਾਣਕੀ, ਗੁਰਜਿੰਦਰ ਸਿੰਘ ਮਾਣਕੀ, ਅਮਰੀਕ ਸਿੰਘ ਜੋਤੀ ਤੋ ਇਲਾਵਾ ਭਾਰੀ ਗਿਣਤੀ ਵਿਚ ਆਪ ਵਰਕਰ ਹਾਜਰ ਸਨ
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media