
ਅੰਮ੍ਰਿਤਸਰ 14 ਅਗਸਤ (ਜਗਦੀਪ ਸਿੰਘ ਸੱਗੂ) – ਦੇਸ਼ ਦੀ ਆਜਾਦੀ ਦਾ 69ਵੇਂ ਸਾਲ ਦੇ ਸੰਬੰਧ ਵਿੱਚ ਦਿੱਲੀ ਪਬਲਿਕ ਸਕੂਲ ਦੇ ਵਿਹੜੇ ਵਿਖੇ ਇਕ ਖਾਸ ਸਭਾ ਦਾ ਆਯੋਜਨ ਕੀਤੀ ਗਈ।ਜਿਸ ਵਿਚ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨੇਹਰੂ ਦੇ ਕਹੇ ਸ਼ਬਦਾਂ ਨੂੰ ਦੁਹਰਾ ਕੇ ਇਸ ਖਾਸ ਦਿਹਾੜੇ ਦੀ ਸ਼ੁਰੂਆਤ ਕੀਤੀ।
ਸਾਬਕਾ ਪ੍ਰਧਾਨਮੰਤਰੀ ਨੇ ਕਿਹਾ ਸੀ ਕਿ- ‘ਇਤਿਹਾਸ ਵਿੱਚ ਇਕ ਲਮਹਾ ਆਉਦਾ ਹੈ ਜਦ ਉਮਰ ਖਤਮ ਹੋ ਜਾਂਦੀ ਹੈ, ਅਸੀਂ ਪੁਰਾਣੇ ਤੋ ਬਾਹਰ ਨਿਕਲ ਕੇ ਨਵੇ ਵਿਚ ਕਦਮ ਰਖਦੇ ਹਾਂ, ਜਦ ਕਿਸੇ ਰਾਸ਼ਟਰ ਦੀ ਆਤਮਾ ਨੂੰ ਲੰਬੇ ਸਮੇ ਤੋ ਦਬਾਇਆ ਗਿਆ ਹੋਵੇ ਉਸ ਸਮੇ ਉਸ ਨੂੰ ਜਦ ਆਵਾਜ਼ ਮਿਲਦੀ ਹੈ।’ਇਹ ਸ਼ਬਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤ ਦੇ ਵਸਨੀਕਾਂ ਨੂੰ 14 ਅਗਸਤ 1947 ਦੀ ਅੱਧੀ ਰਾਤ ਨੂੰ ਨਵਜਾਤ ਰਾਸ਼ਟਰ ਦੀ ਆਜ਼ਾਦੀ ਮਿਲਣ ਤੇ ਆਖੇੇ ਸਨ।
ਇਸ ਮੌਕੇ ਤੇ ਸਕੂਲ ਦੇ ਵਿਹੜੇ ਵਿਖੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜੋਸ਼ ਭਰੇ ਗੀਤ ‘ਸਾਰੇ ਜਹਾਂ ਤੇ ਅੱਛਾ –‘ ਗਾਇਆ। ਇਸ ਅਨੋਖੀ ਕਵਿਤਾ ਨੂੰ ਪਾਕਿਸਤਾਨ ਦੇ ਸ਼ਾਇਰ ਸ੍ਰੀ ਅਲਾਮਾ ਇਕਬਾਲ ਵੱਲੋ ਲਿਖਿਆ ਗਿਆ ਅਤੇ ਇਸ ਦੀ ਲੋਕਪ੍ਰਿਯ ਧੁੰਨ ਪੰਡਿਤ ਰਵੀ ਸ਼ੰਕਰ ਵੱਲੋ ਰਚੀ ਗਈ ਸੀ।ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਪੂਨੇ ਦੇ ਯੇਰਾਵੇਡਾ ਜ਼ੇਲ ਵਿਚ ਗੁਜਾਰੇ ਗਏ 1930 ਦੇ ਸਮੇ ਦੌਰਾਨ ਵੀ ਇਹ ਗੀਤ ਬਾਰ-ਬਾਰ ਗਾਇਆ।ਇਸ ਤੋ ਇਲਾਵਾ ਸਕੂਲ ਵਿਚ ਇਕ ਹੋਰ ਦੇਸ਼ ਭਗਤੀ ਗੀਤ- ‘ਝੰਡਾ ਊਚਾ ਰਹੇ ਹਮਾਰਾ—‘ ਨਾਲ ਰਾਸ਼ਟਰੀਯ ਝੰਡੇ ਨੂੰ ਫਹਿਰਾਇਆ ਗਿਆ ਅਤੇ ਸਕੂਲ ਦੇ ਬੈਂਡ ਨੇ ਸਲਾਮੀ ਦਿਤੀ।ਇਸ ਦੇ ਨਾਲ- ‘ਮਾਤਰਭੂਮੀ ਲਈ ਪਿਆਰ’ ਇਕ ਨਾਂਚ ਰਾਹੀ ਪੇਸ਼ ਕੀਤਾ ਗਿਆ ਜਿਸਨੇ ਵਿਦਿਆਰਥੀਆਂ ਵਿਚ ਸਨਮਾਨ ਦੀ ਭਾਵਨਾ ਪੈਦਾ ਕੀਤੀ।
ਸਕੂਲ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ‘ਭਵਿੱਖ ਦੀ ਤਾਕਤ’ ਦੱਸਿਆ ਅਤੇ ਕਿਹਾ ਕਿ ਇਸ ਦੇ ਨਾਲ ਨਾਲ ਵਿਨਮਰ ਰਹਿਣਾ, ਖਾਸਕਰ ਸਮਾਜ ਲਈ ਮਦਦਗਾਰ ਸਾਬਤ ਹੋਣਾ ਵੀ ਜਰੂਰੀ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਆਪਣੇ ਪੂਰਵਜਾਂ ਦੇ ਬਲਦਾਨ ਨੂੰ ਜਾਇਆ ਨਾ ਜਾਣ ਦੇਣ ਅਤੇ ਗੁਲਾਮੀ ਦੀਆਂ ਜੰਜੀਰਾਂ ਨੂੰ ਸਹੀ ਅਰਥਾਂ ਵਿਚ ਤੋੜਣ ਤਾਂ ਕਿ ਆਉਣ ਵਾਲੀ ਪੀੜੀਆਂ ਆਜਾਦ ਹਵਾ ਵਿਚ ਸਾਹ ਲੈ ਸਕਣ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media