
ਅੰਮ੍ਰਿਤਸਰ, 14 ਅਗਸਤ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐਨ.ਐਸ.ਐਸ. ਯੂਨਿਟ 1 ਅਤੇ 2 ਵੱਲੋਂ ਇਕ-ਦਿਨਾ ਪੌਦੇ ਲਗਾਉਣ ਦਾ ਕੈਂਪ ਲਗਾਇਆ ਗਿਆ। ਯੂਨਿਟ ਵਲੋਂ ਇਹ ਪ੍ਰੋਗਰਾਮ ਵਾਤਾਵਰਨ ਜਾਗਰੂਕਤਾ ਮੁਹਿਮ ਦੇ ਤਹਿਤ ਲਗਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਧਰਤੀ ਨੂੰ ਹੋਰ ਹਰਿਆ ਭਰਿਆ ਅਤੇ ਸਾਫ ਬਣਾਉਣਾ ਹੈ।
ਡੀਨ, ਵਿਦਿਆਰਥੀ ਭਲਾਈ, ਡਾ. ਅਮਰਜੀਤ ਸਿੰਘ ਸਿੱਧੂ ਨੇ ਇਸ ਕੈਂਪ ਦਾ ਉਦਘਾਟਨ ਲੈਕਚਰ ਥੀਏਟਰ ਕੰਪਲੈਕਸ ਨਜ਼ਦੀਕ ਪੌਦਾ ਲਗਾ ਕੇ ਕੀਤਾ। ਇਸ ਉਪਰੰਤ ਵਿਦਿਆਰਥੀ ਵੋਲੰਟੀਅਰਾਂ ਨੇ ਲਗਪਗ 200 ਪੌਦੇ ਲਗਾਏ। ਇਸ ਕੈਂਪ ਦਾ ਸੰਚਾਲਨ ਐਨ.ਐਸ.ਐਸ. ਯੁਨਿਟ 1 ਤੇ 2 ਦੇ ਡਾ. ਬਿਮਲਦੀਪ ਸਿੰਘ ਅਤੇ ਡਾ. ਰਾਜੇਸ਼ ਕੁਮਾਰ ਨੇ ਕੀਤਾ। ਇਸ ਮੌਕੇ ਐਨ.ਐਸ.ਐਸ. ਕੋਆਰਡੀਨੇਟਰ, ਡਾ. ਹਰਦੀਪ ਸਿੰਘ ਗੁਜਰਾਲ, ਲਾਅ ਵਿਭਾਗ ਦੇ ਮੁਖੀ, ਡਾ. ਵਿਨੈ ਕਪੂਰ, ਸ੍ਰੀ ਮੋਹਿਤ ਸੈਣੀ, ਜਗਜੀਤ ਕੌਰ ਸੰਧੂ ਅਤੇ ਵਰੁਣ ਮੋਂਗਾ ਤੋਂ ਇਲਾਵਾ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।
ਡਾ. ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਧਰਤੀ ਨੂੰ ਹੋਰ ਹਰਿਆ ਭਰਿਆ ਅਤੇ ਸਾਫ ਬਣਾਉਣ ਲਈ ਸਾਨੂੰ ਵੱਧ ਤੋਂ ਵੱਧ ਵਾਤਾਵਰਣ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੀਆਂ ਮਹਿੰਮਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਸਮਾਜ ਪ੍ਰਤੀ ਆਪਣੇ ਫਰਜ ਨੂੰ ਪਛਾਣਦੇ ਹੋਏ ਆਮ ਨਾਗਰਿਕ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media