
ਅੰਮ੍ਰਿਤਸਰ 14 ਅਗਸਤ (ਗੁਰਚਰਨ ਸਿੰਘ )- ਅਸੋਕ ਵਾਟਿਕਾ ਪਬਲਿਕ ਸਕੂਲ ਵਿਖੇ 69ਵਾਂ ਅਜਾਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ।ਇਸ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਪੁੱਜੇ ਚੀਫ ਇੰਜੀਨੀਅਰ ਸ੍ਰੀ ਲਛਮਨ ਦਾਸ ਦਾ ਡਾਇਰੈਕਟਰ ਸ੍ਰੀ ਅਸ਼ੀਸ਼ ਮਹਾਜਨ ਅਤੇ ਚੇਅਰਪਰਸਨ ਸ੍ਰੀਮਤੀ ਸ਼ਸ਼ੀ ਮਹਾਜਨ ਨੇ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਅਜ਼ਾਦੀ ਸਮਾਗਮ ਦੌਰਾਨ ਇੰਜੀਨੀਅਰ ਸ੍ਰੀ ਲਛਮਨ ਦਾਸ ਝੰਡਾ ਲਹਿਰਾਇਆ।ਉਨਾਂ ਨੇ ਇਸ ਮੌਕੇ ਵਿਦਿਆਰਥੀਆ ਨੂੰ ਸੰਬਧਨ ਕਰਦੇ ਹੋਏ ਕਿਹਾ ਕਿ ਅਜ਼ਾਦੀ ਦਾ ਮੌਜੂਦਾ ਜੀਵਨ ਵਿੱਚ ਵਿਸ਼ੇਸ਼ ਮੱਹਤਵ ਹੈ, ਕਿਉਂਕਿ ਅਜ਼ਾਦ ਹੋਣ ਕਰਕੇ ਹੀ ਅਸੀਂ ਆਪਣੀ ਮਰਜ਼ੀ ਮੁਤਾਬਕ ਜੀਵਨ ਬਤੀਤ ਕਰ ਰਹੇ ਹਾਂ ਅਤੇ ਸਾਡੇ ‘ਤੇ ਕੋਈ ਵੀ ਪਾਬੰਦੀਆਂ ਨਹੀਂ ਹਨ।ਸਕੂਲ ਪ੍ਰਿਸੀਪਲ ਆਂਚਲ ਮਹਾਜਨ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਅਜਾਦੀ ਲਈ ਹੋਈਆ ਕੁਰਬਾਨੀਆ ਨੂੰ ਯਾਦ ਕਰਾਇਆ ਦੇਸ਼ ਪਿਆਰ ਦੇ ਮਹੱਤਵ ਬਾਰੇ ਦੱਸਿਆ। ਉਨਾਂ ਨੇ ਅਜ਼ਾਦੀ ਦਿਵਾਉਣ ਵਾਲੇ ਸੁਤੰਤਰਤਾ ਸੇਨਾਨੀਆਂ ਦੇ ਪੂਰਨਿਆਂ ‘ਤੇ ਚੱਲਣ ਦੀ ਵੀ ਵਿਦਿਆਰਥੀਆਂ ਨੂੰ ਪ੍ਰੇਰਣਾ ਕੀਤੀ।ਇਸ ਮੌਕੇ ਰੰਗਾਰੰਗ ਪ੍ਰੋਗਰਾਮ ਦੋਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ਅਤੇ ਨਾਟਕਾਂ ਰਾਹੀਂ ਸਾਰਿਆ ਦਾ ਮਨ ਮੋਹ ਲਿਆ ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media