
ਅੰਮ੍ਰਿਤਸਰ, 14 ਅਗਸਤ (ਪ.ਪ) -ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ ਵਿਖੇ ਸਕੂਲ ਮੁਖੀ ਰੇਖਾ ਮਹਾਜਨ ਦੀ ਅਗਵਾਈ ‘ਚ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭ੍ਰਿਸਟਾਚਾਰ ਦੇ ਮੁੱਦੇ ਤੇ ਸਵੇਰ ਦੀ ਸਭਾ ਦੌਰਾਨ ਪਾਰਲੀਮੈਂਟ ਸੈਸ਼ਨ ਕਰਵਾਇਆ ਗਿਆ।ਜਿਸ ਵਿੱਚ ਸਕੂਲ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਮੁਖੀ ਰੇਖਾ ਮਹਾਜਨ, ਸਾਇੰਸ ਅਧਿਆਪਕ ਅਮਨ ਵਾਲੀਆ, ਨਵਪ੍ਰੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਹਿੱਸਾ ਲਿਆ।
ਇਸ ਮੌਕੇ ਲੋਕ ਸਭਾ ਦੇ ਸਪੀਕਰ ਦੀ ਭੂਮਿਕਾ ਨੋਂਵੀ ਜਮਾਤ ਦੇ ਵਿਦਿਆਰਥੀ ਅਮ੍ਰਿਤਪਾਲ ਅਤੇ ਸੰਸਦ ਮੈਂਬਰਾਂ ਦੀ ਭੂਮਿਕਾ ਅਨੁਮਹੀਪ ਕੌਰ, ਮਨਦੀਪ, ਸੰਦੀਪ ਕੌਰ, ਜਸਪ੍ਰੀਤ ਕੌਰ, ਅਮ੍ਰਿਤਗੁਰਪਾਲ ਸਿੰਘ, ਗੁਰਸ਼ਿਮਰਨ ਸਿੰਘ, ਸ਼ਮਸੇਰ ਸਿੰਘ, ਪ੍ਰਭਜੋਤ ਕੌਰ, ਸੁਖਵਿੰਦਰ ਕੌਰ ਨੇ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਦੂਸਰੇ ਪੜਾਅ ਤਹਿਤ ਸੰਵਿਧਾਨ ਸਭਾ ਵਿਚ ਕੌਮੀ ਏਕਤਾ ਮੁੱਦੇ ਤੇ ਵਿਸ਼ੇਸ਼ ਚਰਚਾ ਵੀ ਕਰਵਾਈ ਗਈ। ਉਪਰੰਤ ਸਕੂਲ ਮੁਖੀ ਰੇਖਾ ਮਹਾਜਨ ਨੇ ਹਾਜਰ ਸਮੂਹ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪਾਰਲੀਮੈਂਟ ਸੈਸ਼ਨ ਦੌਰਾਨ ਨੈਤਿਕ ਮੁੱਲਾਂ ਨੂੰ ਅਪਣਾ ਕੇ ਮੁੱਦੇ ਅੱਗੇ ਰੱਖੇ ਜਾ ਸਕਦੇ ਹਨ, ਜਦ ਕਿ ਹਿੰਸਕ ਤਰੀਕੇ ਨਾਲ ਮੁੱਦੇ ਉਠਾ ਕੇ ਅਸੀਂ ਦੇਸ਼ ਨੂੰ ਤਰੱਕੀ ਦੇ ਰਸਤੇ ਨਹੀਂ ਲਿਜਾ ਸਕਦੇ।ਇਸ ਲਈ ਹਿੰਸਕ ਹੋ ਕੇ ਨਹੀਂ ਸਗੋਂ ਸਹੀ ਤੇ ਸੁਲਝੇ ਤਰੀਕੇ ਨਾਲ ਮੁੱਦੇ ਸੈਸ਼ਨ ਵਿਚ ਰੱਖਣੇ ਚਾਹੀਦੇ ਹਨ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਯਾਦਵਿੰਦਰ ਕੌਰ, ਨਵਜੋਤ ਕੌਰ ਅਤੇ ਹਰਪ੍ਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media