Monday, September 28, 2026

ਰਾਮਗੜ੍ਹੀਆ ਸਭਾ ਪੱਟੀ ਵੱਲੋਂ ਅਰਦਾਸ ਦਿਵਸ ਮਨਾਇਆ ਗਿਆ

PPN1408201520
ਪੱਟੀ, 14 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਕੌਮ ਨੂੰ ਇਹ ਸੰਦੇਸ਼ ਜਾਰੀ ਕੀਤਾ ਗਿਆ ਕਿ ਸਿੱਖਾਂ ਦੀ ਅਰਦਾਸ ਵਿਚ 25 ਜਨਵਰੀ 1952 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਮੁਤਾਬਕ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਿਆਂ, ਗੁਰਧਾਮਾਂ ਜਿਹਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਦੇ ਖੁਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਬਖਸ਼ਣ ਦੀ ਜੋੜੀ ਗਈ ਬੇਨਤੀ ਨੂੰ ਪ੍ਰਪੱਕ ਕਰਨ ਲਈ 14 ਅਗਸਤ ਨੂੰ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਖੁੱਲੇ ਦਰਸ਼ਨ ਦੀਦਾਰ ਲਈ “ਅਰਦਾਸ ਦਿਵਸ” ਵੱਜੋਂ ਮਨਾਇਆ ਜਾਵੇ।ਹੁਕਮਾਂ ਦੀ ਪਾਲਣਾ ਕਰਦਿਆਂ ਰਾਮਗੜ੍ਹੀਆਂ ਸਭਾ ਪੱਟੀ ਦੇ ਪਰਧਾਨ ਅਤੇ ਸਮੂਹ ਮੈਂਬਰਾਂ ਵੱਲੋਂ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਗ੍ਰੰਥੀ ਬਾਬਾ ਕਰਮ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਅਰਦਾਸ ਕੀਤੀ ਗਈ।ਇਸ ਮੌਕੇ ਤੇ ਰਾਮਗੜ੍ਹੀਆ ਸਭਾ ਪੱਟੀ ਦੇ ਪ੍ਰਧਾਨ ਹਰਪਾਲ ਸਿੰਘ ਪੱਟੀ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਖੁੱਲਾ ਲਾਂਘਾਂ ਜਲਦ ਚਾਲੂ ਕੀਤਾ ਜਾਵੇ।ਤਾਂ ਜੋ ਸਿੱਖ ਸੰਗਤ ਦਰਸ਼ਨ ਦੀਦਾਰੇ ਕਰ ਸਕੇ।ਇਸ ਮੌਕ ਤੇੇ ਸੰਤੋਖ ਸਿੰਘ ਚੀਮਾ, ਜੰਗ ਸਿੰਘ, ਗਿਆਨ ਸਿੰਘ, ਹਰਪ੍ਰੀਤ ਸਿੰਘ, ਰਾਜਪਰੀਤ ਸਿੰਘ ਕੌਂਸਲਰ, ਬਲਵੰਤ ਸਿੰਘ ਬੰਤਾ, ਸੂਰਤਾ ਸਿੰਘ, ਟਹਿਲ ਸਿੰਘ, ਸਰਦੂਲ ਸਿੰਘ  ਅਤੇ ਬਾਬਾ ਕਰਮ ਸਿੰਘ ਆਦਿ ਹਾਜਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply