Monday, July 8, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ ਵਿਖੇ ‘ਤੀਆਂ ਦਾ ਤਿਉਹਾਰ’ ਮਨਾਇਆ

PPN1408201526
ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ ਵਿਖੇ “ਤੀਆਂ ਦਾ ਤਿਉਹਾਰ” ਚੀਫ ਖਾਲਸਾ ਦੀਵਾਨ ਦੇ ਉਪ ਪ੍ਰਧਾਨ ਸ੍ਰ. ਧੰਨਰਾਜ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।ਜਿਸ ਵਿੱਚ ਡਾ. ਰਾਜ ਕੁਮਾਰ ਵੇਰਕਾ ਉਪ ਚੇਅਰਮੈਨ ਐਨ.ਸੀ. ਐਸ ਈ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਦੀ ਸੁਰੂਆਤ ਸਕੂਲ ਸ਼ਬਦ ਨਾਲ ਕੀਤੀ ਗਈ।ਜਿਸ ਉਪਰੰਤ ਵਿਦਿਆਰਥੀਆਂ ਵਲੋਂ ਸਭਿਆਚਾਰਕ ਗੀਤ, ਗਿੱਧਾ ਅਤੇ ਗਰੁਪ ਡਾਂਸ ਪੇਸ਼ ਕੀਤਾ ਗਿਆ। ਇਸ ਦੋਰਾਨ ਅਯੋਜਿਤ ਕੀਤੀ ਗਈ “ਤੀਆਂ ਦੀ ਰਾਣੀ” ਪ੍ਰਤੀਯੋਗਤਾ ਜਿੱਤਣ ਵਾਲੀ ਵਿਦਿਆਰਥਣ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਮਹਿਮਾਨਾ ਨੂੰ “ਜੀ ਆਇਆ ਨੂੰ” ਕਿਹਾ ਅਤੇ ਬੱਚਿਆਂ ਦੇ ਮਾਤਾ ਪਿਤਾ ਨਾਲ ਸਾਂਜ ਪਾਉਂਦਿਆਂ ਦੱਸਿਆ ਕਿ ਪਿਛਲੇ ਸਾਲ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਅਤੇ ਹੁਣ ਸਕੂਲ ਵਿੱਚ ਸਮਾਰਟ ਕਲਾਸ, ਆਧੁਨਿਕ ਲੈਬ, ਨਵੇ ਹਵਾਦਾਰ ਤੇ ਸੋਹਣੇ ਕਮਰੇ ਤੇ ਖੇਰਡ ਰੂਮ ਬਣਾਏ ਗਏ ਹਨ।
ਡਾ. ਰਾਜ ਕੁਮਾਰ ਵੇਰਕਾ ਨੇ ਪਿਛਲੇ ਸਾਲ ਸਿੱਖਿਆ ਵਿੱਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।ਉਨਾਂ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਮਾਜ ਵਿੱਚ ਔਰਤ ਨਾਲ ਸਬੰਧਤ ਕਈ ਪ੍ਰਕਾਰ ਦੀਆਂ ਬੁਰਾਈਆਂ ਵੱਧ ਰਹੀਆਂ ਹਨ ਜਿਹਨਾਂ ਨੂੰ ਰੋਕਣਾ ਲਾਜਮੀ ਹੈ।ਔਰਤਾਂ ਸਮਾਜ ਦਾ ਅਧਾਰ ਹਨ, ਇਸ ਲਈ ਸਭ ਮਾਪਿਆਂ ਦਾ ਫਰਜ਼ ਹੈ ਕਿ ਉਹ ਨੂੰ ਲੜਕੀਆਂ ਨੂੰ ਪੜਾ ਲਿਖਾ ਕੇ ਸਵੈ ਨਿਰਭਰ ਬਣਾਉਣ।ਡਾ. ਰਾਜ ਕੁਮਾਰ ਵੇਰਕਾ ਨੇ ਸਕੂਲ ਨੂੰ ਦੋ ਲੱਖ ਰੂਪੈ ਦੀ ਗਰਾਂਟ ਦੇਣ ਦਾ ਐਲਾਨ ਕੀਤਾ।ਉਪ ਪ੍ਰਧਾਨ ਸ੍ਰ. ਧਨਰਾਜ ਸਿੰਘ ਵਲੋਂ ਡਾ. ਰਾਜ ਕੁਮਾਰ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।
ਇਸ ਤਿਓਹਾਰ ਵਿੱਚ ਚੀਫ ਖਾਲਸਾ ਦੀਵਾਨ ਦੀਵਾਨ ਸੁਸਾਇਟੀ ਦੇ ਮੈਂਬਰ ਸ੍ਰ. ਸਰਬਜੀਤ ਸਿੰਘ, ਸ੍ਰ. ਪਿਤਪਾਲ ਸਿੰਘ ਸੇਠੀ, ਮੈਂਬਰ ਇੰਚਾਰਜ ਡਾ. ਮੰਨਮੋਹਨ ਸਿੰਘ ਖੰਨਾ ਅਤੇ ਅਮਰਜੀਤ ਸਿੰਘ ਸਭਰਵਾਲ ਅਤੇ ਕਈ ਸਕੂਲਾਂ ਦੇ ਪ੍ਰਿੰਸੀਪਲ ਸ਼ਾਮਿਲ ਹੋਏ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply