ਸੰਦੌੜ/ ਮਾਲੇਰਕੋਟਲਾ 16 ਅਗਸਤ (ਹਰਮਿੰਦਰ ਸਿੰਘ ਭੱਟ) – ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜ਼ਿ.) ਤੇ ਮਹਾਂਵੀਰ ਇੰਟਰਨੈਸ਼ਨਲ (ਸ਼ਾਖਾ ਮਾਲੇਰਕੋਟਲਾ) ਵੱਲੋਂ ਸਾਂਝੇ ਤੌਰ ਤੇ ਐਸ.ਐਸ.ਜੈਨ ਤਪਾ ਬਰਾਦਰੀ ਦੇ ਸਹਿਯੋਗ ਨਾਲ 24ਵਾਂ ਮੁਫਤ ਮੈਡੀਕਲ ਚੈਕਅੱਪ ਕੈਂਪ ਲਾਲਾ ਕੁੰਦਨ ਲਾਲ ਜੈਨ ਧਰਮਸ਼ਾਲਾ, ਲਾਲ ਬਾਜ਼ਾਰ ਮਾਲੇਰਕੋਟਲਾ ਵਿੱਚ 23 ਅਗਸਤ ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ 1:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਉਕਤ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜੀਵਨ ਸਿੰਗਲਾ ਤੇ ਜਨਰਲ ਸਕੱਤਰ ਡਾ.ਪ੍ਰਦੀਪ ਓਸਵਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਅਮਰ ਹਸਪਤਾਲ ਪਟਿਆਲਾ ਦੇ ਡਾ.ਵਿਵੇਕ ਸਿੰਗਲਾ, ਡਾ.ਆਰ.ਐਸ ਨਾਗਪਾਲ, ਡਾ.ਭੁਪਿੰਦਰ ਸਿੰਘ, ਡਾ.ਸਤਨਾਮ ਸਿੰਘ, ਡਾ.ਸੋਰਵ ਕਾਂਸਲ, ਡਾ.ਮਾਨਸੀ ਕਾਂਸਲ, ਡਾ.ਕਰੀਸ਼ਨ ਯਾਦਵ ਤੇ ਮੈਡਮ ਹਰਜੀਤ ਕੌਰ ਦਿਲ ਦੇ ਰੋਗ, ਕੰਨ, ਨੱਕ, ਗੱਲਾ, ਚਮੜੀ ਰੋਗ, ਪੇਟ ਰੋਗ, ਬੱਚਿਆਂ ਦੀਆਂ ਬੀਮਾਰੀਆਂ, ਜੋੜਾਂ ਅਤੇ ਹੱਡਿਆਂ ਦੇ ਰੋਗਾਂ ਦਾ ਮੁਫਤ ਚੈਕਅੱਪ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਈ.ਸੀ.ਜੀ, ਬਲੱਡ ਸ਼ੂਗਰ ਤੇ ਹੱਡੀਆਂ ਦਾ ਕੈਲਸ਼ੀਅਮ (ਬੀ.ਐਮ.ਡੀ), ਟੈਸਟ ਮੁਫਤ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media