Friday, October 18, 2024

ਮਾਡਰਨ ਸੈਕੂਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾਂ ਸੁਤੰਤਰਤਾ ਦਿਵਸ ਮਨਾਇਆ

PPN1608201505ਸੰਦੌੜ,16 ਅਗਸਤ (ਹਰਮਿੰਦਰ ਸਿੰਘ ਭੱਟ) – ਮਾਡਰਨ ਸੈਕੂਲਰ ਪਬਲਿਕ ਸਕੂਲ , ਸ਼ੇਰਗੜ੍ਹ ਚੀਮਾਂ ਵਿਖੇ ਸਮੂਹ ਸਟਾਫ ਦੀ ਅਗਵਾਈ ਹੇਠ ਵਿਦਿਆਰਥੀਆਂ ਦੁਆਰਾ ਸੁਤੰਤਰਤਾ ਦਿਵਸ ਬੜੇ ਉਤਸਾਹ ਨਾਲ ਮਨਾਇਆ ਗਿਆ।ਚੈਅਰਮੈਨ ਸ: ਹਰਪਾਲ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਨਿਭਾਈ।ਸਕੂਲ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤੀ। ਵਿਦਿਆਰਥੀਆ ਨੇ ਦੇਸ਼ ਭਗਤੀ ਦੇ ਗੀਤ ਸਕਿਟ, ਗਿੱਧਾ ਭੰਗੜਾ ਪੇਸ਼ ਕੀਤੇ।ਸਮਾਗਮ ਦੇ ਅੰਤ ਵਿਚ ਚੈਅਰਮੈਨ ਸ: ਹਰਪਾਲ ਸਿੰਘ, ਸ. ਹਰਕਮਲ ਸਿੰਘ ਅਤੇ ਪ੍ਰਿਸੀਪਲ ਸ: ਹਰਦੀਪ ਸਿੰਘ ਕਾਹਲੋ ਵੱਲੋ ਬੱਚਿਆ ਨੂੰ ਅਜਾਦੀ ਦਿਵਸ ਦੀ ਵਧਾਈ ਦਿੱਤੀ, ਉਹਨਾ ਦੱਸਿਆ ਸਾਨੂੰ ਆਜਾਦੀ ਬਹੁਤ ਜਾਨਾਂ ਵਾਰ ਕੇ ਮਿਲੀ ਹੈ। ਆਉ ਆਪਾ ਸਾਰੇ ਰਲ ਮਿਲ ਕੇ ਪ੍ਰਣ ਕਰੀਏ ਜਦੋ ਵੀ ਦੇਸ਼ ਤੇ ਭੀੜ ਬਣੇ ਤਾਂ ਦੇਸ਼ ਦੀ ਰੱਖਿਆ ਲਈ ਅੱਗੇ ਆਈਏ।ਇਸ ਮੌਕੇ ਸਕੂਲ ਦੇ ਪ੍ਰਿਸੀਪਲ ਸ: ਹਰਦੀਪ ਸਿੰਘ ਕਾਹਲੋ, ਵਾਇਸ ਪ੍ਰਿਸੀਪਲ ਸ: ਪੁਸ਼ਪਿੰਦਰਜੀਤ ਸਿੰਘ ਅਤੇ ਸਮੂਹ ਸਟਾਫ ਮੈਬਰ ਵੀ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply