
ਖਾਲੜਾ, 16 ਅਗਸਤ (ਲਖਵਿੰਦਰ ਸਿੰਘ ਗੌਲਣ / ਰਿੰਪਲ ਗੋਲਣ) ਸਰਹੱਦਾਂ ‘ਤੇ ਤਨਾਅ ਦੇ ਬਾਵਜੂਦ 15 ਅਗਸਤ ਦਾ ਅਜ਼ਾਦੀ ਦਿਹਾੜ੍ਹਾ ਕੌਮੀ ਜ਼ਜਬੇ ਅਤੇ ਸਦਭਾਵਨਾ ਨਾਲ ਮਨਾਇਆ ਗਿਆ।ਇਸ ਸਮੇ ਬੀ ਐਸ.ਐਫ.ਦੇ ਜਵਾਨਾਂ ਵੱਲੋ 138 ਬਟਾਲੀਅਨ ਦੇ ਕੰਪਨੀ ਕਮਾਂਡਰ ਪੀ.ਐਸ ਰਾਵਤ ਦੀ ਅਗਵਾਈ ਵਿੱਚ ਸ਼ਾਨਦਾਰ ਪਰੇਡ ਦਾ ਮੁਜ਼ਾਹਰਾ ਕੀਤਾ ਗਿਆ।ਅਜ਼ਾਦੀ ਦਿਵਸ ਪ੍ਰੋਗਰਾਮ ਵੇਖਣ ਪੁੱਜੇ ਹਜ਼ਾਰਾਂ ਲੋਕਾ ਵੱਲੋ ਭਾਰਤ ਦੇ ‘ਭਾਰਤ ਮਾਤਾ ਦੀ ਜੈ’ ਆਦਿ ਕੌਮੀ ਨਾਅਰੇ ਲਗਾ ਕੇ ਆਪਣੀ ਦੇਸ਼ ਭਗਤੀ ਦਾ ਸਬੂਤ ਦਿੱਤਾ ਗਿਆ ।ਇਸ ਸਮੇ ਪਾਕਿਸਤਾਨ ਦੀ ਤਰਫੋਂ ਖਾਲੜਾ ਬਾਰਡਰ ਉੱਪਰ ਇੱਕਤਰ ਹੋਏ ਪਾਕਿਸਤਾਨੀ ਨਾਗਰਿਕਾਂ ਵੱਲੋ ਵੀ ਸ਼ਾਂਤਮਈ ਢੰਗ ਅਤੇ ਠੱਡੇ ਸੁਭਾਅ ਨਾਲ ਖੜੇ ਹੋ ਕੇ ਭਾਰਤੀ ਲੋਕਾਂ ਨਾਲ ਖੁਸ਼ੀ ਸ਼ਾਂਝੀ ਕੀਤੀ ਗਈ।ਖਾਲੜਾ ਥਾਣੇ ਦੇ ਐਸ.ਐਚ.ਓ ਹਰਸੰਦੀਪ ਸਿੰਘ ਵੱਲੋ ਬਿਨਾ ਕਿਸੇ ਰੋਕ ਟੋਕ ਦੇ ਬੜੀ ਚੋਕਸੀ ਨਾਲ ਡਿਊਟੀ ਨਿਭਾਈ ਗਈ।ਇਸ ਮੋਕੇ ਰਾਜ਼ੇਸ ਕੁਮਾਰ ਐਚ ਸੀ, ਦਿਗੰਬਰ ਪ੍ਰਸਾਦ, ਸ੍ਰੀ ਮਿਸ਼ਰਾ, ਐਚ.ਸੀ ਚੱਠੂ, ਨਿਸਾਨ ਸਿੰਘ ਆਦਿ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media