Wednesday, October 7, 2026

ਰਿੰਟੂ ਨੇ ਪ੍ਰੀਤ ਨਗਰ ਪੰਚਾਇਤ ਵਿੱਚ ਲਹਿਰਾਇਆ ਰਾਸ਼ਟਰੀ ਝੰਡਾ

PPN1608201520

ਅੰਮ੍ਰਿਤਸਰ, 16 ਅਗਸਤ (ਗੁਰਚਰਨ ਸਿੰਘ) – ਪ੍ਰੀਤ ਨਗਰ ਪੰਚਾਇਤ ਵੱਲੋਂ ਫਤਹਿਗੜ ਚੂੜੀਆਂ ਰੋਡ ‘ਤੇ ਸਰਪੰਚ ਰਾਜਵਿੰਦਰ ਸਿੰਘ ਲਾਡਾ ਦੀ ਅਗਵਾਈ ਵਿੱਚ ਆਜਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨਾਂ ਇਸ ਮੌਕੇ ਕਿਹਾ ਕਿ ਲੰਮੇ ਸੰਘਰਸ਼ ਤੋਂ ਬਾਅਦ ਹਾਸਲ ਹੋਈ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਸਾਰੇ ਦੇਸ਼ ਵਾਸੀਆਂ ਨੂੰ ਇਕ ਹੋਣਾ ਪਵੇਗਾ।ਉਨਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਪੰਜਾਬ ਨਸ਼ਾ, ਬੇਰੋਜਗਾਰੀ ਅਤੇ ਭ੍ਰਿਸ਼ਟਾਚਾਰ ਨਾਲ ਜੂਝ ਰਿਹਾ ਹੈ, ਜਦਕਿ ਸੱਤਾ ‘ਤੇ ਕਾਬਜ ਅਕਾਲੀ-ਭਾਜਪਾ ਸਰਕਾਰ ਇਸ ‘ਤੇ ਨਕੇਲ ਪਾਉਣ ਵਿੱਚ ਅਸਫਲ ਰਹੀ ਹੈ।ਇਸ ਮੌਕੇ ਸਾਬਕਾ ਮਾਰਕਿਟ ਕਮੇਟੀ ਦੇ ਚੇਅਰਮੈਨ ਹਰਿਦੇਵ ਸ਼ਰਮਾ, ਗੁਰਮੀਤ ਦੋਧੀ ਦੇ ਇਲਾਵਾ, ਸੁਖਦੇਵ ਸਿੰਘ ਸੁੱਖਾ, ਸਵਿੰਦਰ ਸਿੰਘ, ਰਣਜੀਤ ਕੁਮਾਰ, ਜਰਨੈਲ ਸਿੰਹ, ਸੁਖਦੇਵ ਸਿੰਘ (ਪੰਜੇ ਪੰਚ), ਬਖਸ਼ੀਸ ਸਿੰਘ, ਦਰਸ਼ਨ ਪ੍ਰਧਾਨ, ਸੁੱਚਾ ਸਿੰਘ, ਬਾਪੂ ਹਰਬੰਸ ਸਿੰਘ, ਬਾਪੂ ਨਿਰੰਜਨ ਸਿੰਘ, ਰਹਿਮਤ ਮਸੀਹ, ਰਜਿੰਦਰ ਸਿੰਘ ਰਾਜਾ, ਅਜੈਬ ਸਿੰਘ, ਗੁਰਦੀਪ ਸਿੰਘ ਫੌਜੀ, ਅਸ਼ੋਕ ਕੁਮਾਰ, ਮਨਜੀਤ ਸਿੰਘ ਆਦਿ ਹਾਜਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply