
ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ) – ਰਾਮਗੜ੍ਹੀਆ ਭਾਈਬੰਦੀ (ਰਜਿ) ਦੇ ਸਹਿਯੋਗੀ ਮੈਂਬਰ ਦਲਬੀਰ ਸਿੰਘ ਭੂਈ ਦੀ ਧਰਮ ਪਤਨੀ ਰਿਟਾਇਰਡ ਪ੍ਰਿੰਸੀਪਲ ਸ੍ਰੀ ਮਤੀ ਕੁਲਵੰਤ ਕੌਰ ਜਿੰਨਾਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ, ਨਮਿਤ ਸ੍ਰੀ ਅਖੰਡ ਪਾਠ ਦਾ ਭੋਗ ਉਨਾਂ ਦੇ ਗ੍ਰਹਿ ਵਿਖੇ ਪਾਇਆ ਗਿਆ। ਜਿਸ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ, ਪ੍ਰਤਾਪ ਨਗਰ, ਜੀ.ਟੀ. ਰੋਡ ਵਿਖੇ ਹੋਈ।ਗੁਰਦੁਆਰਾ ਸਾਹਿਬ ਵਿਖੇ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਗ੍ਰੰਥੀ ਸਿੰਘ ਵਲੋਂ ਵਿਛੜੀ ਰੂਹ ਦੇ ਕਲਿਆਣ ਲਈ ਅਰਦਾਸ ਕੀਤੀ ਗਈ।ਅੰਤਿਮ ਅਰਦਾਸ ਵਿੱਚ ਸੰਤ ਬਾਬਾ ਲਾਭ ਸਿੰਘ ਕਿਲਾ ਸ੍ਰੀ ਅਨੰਦਗੜ ਵਾਲਿਆਂ ਤੇ ਸ੍ਰ. ਵਾਹਿਗੁਰੂ ਸਿੰਘ ਗੁ: ਗੁਰੂ ਕੇ ਮਹਿਲ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤਾਂ ਨੇ ਪ੍ਰਿ. ਕੁਲਵੰਤ ਕੌਰ ਨੂੰ ਸ਼ਰਧਾਂਜਲੀ ਕਰਦਿਆਂ ਉਨਾਂ ਨੂੰ ਉਘੀ ਸਮਾਜ ਸੇਵੀ ਦੱਸਿਆ ਜਿੰੰਨਾਂ ਨੇ ਨਾ ਕੇਵਲ ਗੁਰੂ ਘਰ ਸੇਵਾ ਕੀਤੀ ਬਲਕਿ ਲੋੜਵੰਦਾਂ ਦੀ ਵੀ ਹਮੇਸ਼ਾਂ ਸਹਾਇਤਾ ਕੀਤੀ।ਇਸ ਮੌਕੇ ਰਾਮਗੜ੍ਹੀਆ ਭਾਈਬੰਦੀ ਵਲੋਂ ਸ੍ਰ. ਦਲਬੀਰ ਸਿੰਘ ਨੂੰ ਸਿਰੋਪਾ ਭੇਟ ਕੀਤਾ ਗਿਆ।ਅੰਤਿਮ ਅਰਦਾਸ ਵਿੱਚ ਰਿਸ਼ਤੇਦਾਰਾਂ ਤੇ ਸਬੰਧੀਆਂ ਤੋਂ ਇਲਾਵਾ ਹਰਬੰਸ ਸਿੰਘ ਹੰਸਪਾਲ, ਦਵਿੰਦਰ ਸਿੰਘ ਸੰਧੂ, ਬਲਜਿੰਦਰ ਸਿੰਘ ਬਿੱਟੂ, ਰਜਿੰਦਰ ਸਿੰਘ ਸੰਧੂ, ਸਤਿੰਦਰ ਸਿੰਘ ਸੱਗੂ, ਜੋਗਿੰਦਰ ਸਿੰਘ ਅੜੀ, ਤਜਿੰਦਰ ਸਿੰਘ ਕੇ.ਬੀ, ਜਸਵੰਤ ਸਿੰਘ ਐਦਨ, ਅਮਰੀਕ ਸਿੰਘ ਭੂਈ, ਪ੍ਰਿੰ: ਜਗਦੀਸ਼ ਸਿੰਘ ਆਦਿ ਵੀ ਹਾਜਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media