Thursday, October 8, 2026

ਬਾਦਲ ਸਾਹਿਬ ਨੇ ਸੰਗਤ ਨਹੀਂ, ਸਰਪੰਚ ਦਰਸ਼ਨ ਕੀਤੇ- ਜਥੇ: ਕੁਲਵੰਤ ਸਿੰਘ ਸੰਗਰਾਵਾਂ

Kulwan Sngrawanਤਰਸਿੱਕਾ, 16 ਅਗਸਤ (ਕੰਵਲ ਜੋਧਾਨਗਰੀ) – ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਗੁਰੂ ਤੋਂ ਕਨਵੀਨਰ ਜਥੇਦਾਰ ਕੁਲਵੰਤ ਸਿੰਘ ਸੰਗਰਾਵਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵਲੋਂ ਪਿੰਡਾਂ ਵਿੱਚ ਜਾ ਕੇ ਸੰਗਤ ਦਰਸ਼ਨ ਨਹੀਂ ਕੀਤਾ ਗਿਆ ਸਗੋਂ ਉਹਨਾਂ ਵੱਲੋਂ ਸਰਪੰਚ ਦਰਸ਼ਨ ਕੀਤੇ ਗਏ ਹਨ।ਪਿੰਡ ਜੱਬੋਵਾਲ ਵਿਖੇ ਇਕੱਤਰਤ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਗਤ ਦਰਸ਼ਨ ਦੌਰਾਨ ਸਖਤ ਪੁਲਿਸ ਸੁਰੱਖਿਆ ਅਧੀਨ ਕੁੱਝ ਖਾਸ ਲੋਕ ਹੀ ਬਾਦਲ ਸਾਹਿਬ ਦੇ ਦਰਸ਼ਨ ਕਰਕੇ ਸਕੇ ਸਨ, ਕਿਉਕਿ ਮੁੱਖ ਮੰਤਰੀ ਪੰਜਾਬ ਤੱਕ ਆਮ ਲੋਕਾਂ ਨੂੰ ਪਹੁੰਚਣ ਹੀ ਨਹੀਂ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸੰਗਤ ਦਰਸ਼ਨ ਦੇ ਨਾਮ ਹੇਠ ਆਮ ਲੋਕਾਂ ਨੂੰ ਗੁਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ ਅਤੇ ਗੱਲਾਂ ਨਾਲ ਸਾਰਦੇ ਹੋਏ ਪੰਚਾਇਤਾਂ ਨੂੰ ਗੱਫੇ ਵੰਡੇ ਗਏ ਹਨ।ਉਹਨਾਂ ਨੇ ਕਿਹਾ ਕਿ ਹੁਣ ਲੋਕ ਸਿਆਣੇ ਹੋ ਗਏ ਹਨ ਅਤੇ ਉਹ ਇਸ ਤਰ੍ਹਾਂ ਦੇ ਅਡੰਬਰਾਂ ਮਗਰ ਲੱੱਗਣ ਵਾਲੇ ਨਹੀਂ ਰਹੇ।ਦੁੱਖ ਤਕਲੀਫਾ ਸੁਨਣ ਲਈ ਆਮ ਲੋਕਾਂ ਦੇ ਵਿੱਚ ਵਿਚਰਣਾਂ ਪੈਂਦਾ ਹੈ, ਸਰਪੰਚਾਂ ਦੇ ਘਰਾਂ ਵਿੱਚ ਏ.ਸੀ ਲਗਾ ਕੇ ਸਖਤ ਸੁਰੱਖਿਆ ਵਿੱਚ ਬੈਠ ਕੇ ਸਰਪੰਚ ਦਰਸ਼ਨ ਹੀ ਹੋ ਸਕਦੇ ਹਨ, ਸੰਗਤ ਦਰਸ਼ਨ ਨਹੀਂ ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply