
ਫ਼ਾਜ਼ਿਲਕਾ, 16 ਅਪ੍ਰੈਲ (ਵਿਨੀਤ ਅਰੋੜਾ)- ਜ਼ਿਲੇ ਦੇ ਸਮੂਹ ਪ੍ਰਾਇਮਰੀ, ਮਿਡਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਜ਼ਿਲਾ ਸਿੱਖਿਆ ਅਧਿਕਾਰੀ ਦੇ ਦਿਸ਼ਾ ਨਿਰਦੇਸ਼ ਤੇ ਇਹ ਪ੍ਰਣ ਲਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਵਲੋਂ ਦਿਸ਼ਾ ਨਿਰਦੇਸ਼ ਤੇ ਅੱਜ ਸਮੂਹ ਕਰਮਚਾਰੀਆਂ ਨੂੰ ਵੋਟ ਦਾ ਪ੍ਰਣ ਕਰਵਾਇਆ ਗਿਆ। ਸ੍ਰੀ ਧੂੜੀਆ ਨੇ ਕਿਹਾ ਕਿ ਅੱਜ ਇਹ ਸਮੇਂ ਦੀ ਲੋੜ ਹੈ ਕਿ ਹਰ ਕੋਈ ਵਿਅਕਤੀ ਬਿਨਾਂ ਕਿਸੇ ਡਰ ਅਤੇ ਭੈਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰੇ। ਇਸ ਮੌਕੇ ਦਫ਼ਤਰੀ ਸਟਾਫ ਵਿਚ ਜ਼ਿਲਾ ਪ੍ਰਾਜੈਕਟ ਕੁਆਰਡੀਨੇਟਰ ਪਰਵਿੰਦਰ ਸਿੰਘ, ਜ਼ਿਲਾ ਆਈਈਡੀ ਕੁਆਰਡੀਨੇਟਰ ਨਿਸ਼ਾਂਤ ਅਗਰਵਾਲ, ਰਾਜੀਵ ਚਗਤੀ, ਸੀਨੀਅਰ ਸਹਾਇਕ ਪ੍ਰਹਿਲਾਦ ਕੁਮਾਰ, ਪ੍ਰੇਮ ਕੁਮਾਰ, ਜ਼ਿਲਾ ਗਾਈਡੈਂਸ ਕਾਸਲਰ ਬਰਜਿੰਦਰ ਕੁਮਾਰ, ਕੁਲਦੀਪ ਕੁਮਾਰ, ਰਾਜੇਸ਼ ਤਨੇਜਾ, ਸਤਿੰਦਰ ਬੱਤਰਾ, ਰਜਨੀਸ਼ ਕੁਮਾਰ, ਰਣਜੀਤ ਸਿੰਘ, ਪ੍ਰਦੀਪ ਛਾਬੜਾ, ਕ੍ਰਿਸ਼ਨ ਕਾਂਤ, ਗਗਨ ਕੁਮਾਰ, ਰਾਕੇਸ਼ ਸਿੰਘ, ਅਮਿਤਾ ਕੁਮਾਰੀ, ਰਜਨੀ ਕੱਕੜ, ਅਰੁਣ ਜੈਨ, ਸਚਿਨ ਨਾਗਪਾਲ , ਵਿਕਰਮ ਬਜਾਜ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media