Thursday, November 21, 2024

ਅਨੋਖੇ ਤਰੀਕੇ ਨਾਲ ਸਵਤੰਤਰਤਾ ਦਿਵਸ ਮਨਾਉਂਦਾ ਹੈ ਸੁਖਦੇਵ ਸਿੰਘ ਜੰਡ

PPN1708201517
ਜੰਡਿਆਲਾ ਗੁਰੂ, 17 ਅਗਸਤ (ਹਰਿੰਦਰ ਪਾਲ ਸਿੰਘ) – ਸਾਡਾ ਭਾਰਤ ਇਕ ਮਹਾਨ ਦੇਸ਼ ਹੈ ਜਿਸ ਵਿੱਚ 18 ਭਾਸ਼ਾਵਾਂਾ, 28 ਰਾਜ, 27 ਵੱਡੇ ਤਿਉਹਾਰ,7 ਕੇਂਦਰ ਸਾਸ਼ਿਤ ਪ੍ਰਦੇਸ਼, 1600 ਬੋਲੀਆਂ ਅਤੇ 52 ਜਨਜਾਤੀਆ ਹਨ। ਜੋ ਕਿ 15 ਅਗਸਤ ਨੂੰ ਅਜ਼ਾਦੀ ਦਿਵਸ ਆਪਣੇ ਆਪਣੇ ਤਰੀਕੇ ਨਾਲ ਮਨਾਉਦੇ ਹਨ। ਪਰ ਇਕ ਅਜਿਹਾ ਇਨਸਾਨ ਵੀ ਹੈ ਜੋ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦਿਆ ਆਪਣੇ ਬੁਲਿਟ ਮੋਟਰਸਾਇਕਲ ਦੇ ਉਪਰ ਖੜਾ ਹੋ ਕੇ ਆਪਣੇ ਹੱਥ ਵਿੱਚ ਤਿਰੰਗਾ ਲੈ ਕੇ ਨਵਾਂ ਪਿੰਡ ਤੋ ਇੰਡੀਆ ਗੇਟ ਖਾਸਾ ਬੋਰਡਰ ਅੰਮ੍ਰਿਤਸਰ ਤੱਕ ਆਪਣੇ ਦੇਸ਼ ਲਈ ਆਪਣਾ ਦੇਸ਼ ਪ੍ਰੇਮ ਦਿਖਾਉਦਾ ਹੈ।ਇਸ ਨੌਜਵਾਨ ਦਾ ਨਾਮ ਸੁਖਦੇਵ ਸਿੰਘ (ਜੱਜ ਜ਼ੰਡ) ਹੈ, ਜੋ ਕਿ ਆਪਣੇ ਪਿਤਾ ਅਮਰੀਕ ਸਿੰਘ ਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕਰ ਰਿਹਾ ਹੈ । ਜੱਜ ਇਹ ਕਾਰਨਾਮਾ ਲਗਾਤਾਰ 4 ਸਾਲਾਂ ਤੋਂ ਕਰਦਾ ਆ ਰਿਹਾ ਹੈ ਅਤੇ ਇਸ ਤੋਂ ਇਲਾਵਾ ਉਹ ਕਬੱਡੀ ਦਾ ਖਿਡਾਰੀ ਵੀ ਹੈ। ਉਹ 2007 ਤੋਂ ਇਸ ਤਰਾਂ ਦੇ ਕਾਰਨਾਮੇ ਕਰਦਾ ਰਿਹਾ ਹੈ।ਇਹ ਨੌਜਵਾਨ ਆਪਣੀ ਜਾਂਨ ਦੀ ਪਰਵਾਹ ਨਾ ਕਰਦਾ ਹੋਇਆ ਮਾਨਾਵਾਲਾ ਤੋ ਜਲੰਧਰ ਤੱਕ ਕਈ ਵਾਰੀ ਆਪਣੇ ਮੋਟਰਸਾਈਕਲ ਤੇ ਖੜਾ ਹੋ ਕੇ ਸਫਰ ਕਰ ਚੁੱਕਾ ਹੈ ।

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply