Saturday, April 18, 2026

ਦੋਨਾਂ ਲੱਤਾਂ ਤੋਂ ਅਪਾਹਿਜ਼ ਦਲਿਤ ਗਰੀਬ ਵਿਅਕਤੀ ਦੀ ਗੁਰੂ ਨਾਨਕ ਭਲਾਈ ਟਰੱਸਟ ਹਾਂਗਕਾਗ ਵਲੋਂ ਮਦਦ

PPN1808201503

ਬਟਾਲਾ, 18 ਅਗਸਤ (ਨਰਿੰਦਰ ਸਿੰਘ ਬਰਨਾਲ) – ਦੋਹਨਾਂ ਲੱਤਾਂ ਤੋ ਅਪਾਹਿਜ਼ ਦਲਿਤ ਗਰੀਬ ਵਿਅਕਤੀ ਜੋ ਆਪਣੇ ਦੋਵੇਂ ਹੱਥਾਂ ਨਾਲ ਰਿੜ ਰਿੜ੍ਹ ਵੱਖ-ਵੱਖ ਦੁਕਾਨਾਂ ਤੇ ਜਾ ਕੇ ਪੈਸੇ ਮੰਗ ਕੇ ਆਪਣਾ ਤੇ ਪਰਿਵਾਰ ਦਾ ਗੁਜਾਰਾ ਮੁਸ਼ਕਲ ਨਾਲ ਕਰਦਾ ਸੀ। ਉਸ ਦੀ ਮਦਦ ਲਈ ਕਿਸੇ ਸਰਕਾਰੀ / ਗੈਰ ਸਰਕਾਰੀ ਸੰਥਥਾਂ ਤੇ ਆਲ੍ਹਾ ਆਧਿਕਾਰੀਆਂ ਵੱਲੋ ਕੋਈ ਬਾਂਹ ਨਾ ਫੜਨ ਤੇ ਜਦ ਇਸ ਦੀ ਦੁੱਖ ਭਰੀ ਕਹਾਣੀ ਸਬੰਧੀ ਸ੍ਰੀ ਗੁਰੁ ਨਾਨਕ ਦੇਵ ਜੀ ਭਲਾਈ ਟਰੱਸਟ ਨੂੰ ਪਤਾ ਲੱਗੀ ਤਾਂ ਇਸ ਅਪਾਹਿਜ਼ ਵਿਅਕਤੀ ਦੀ 4 ਘੰਟੇ ਵਿੱਚ ਹੀ ਆਰਿਥਕ ਮੱਦਦ ਤੇ ਟਰਾਈ ਸਾਈਕਲ ਦੇਣ ਦੀ ਇੱਕ ਮਿਸਾਲ ਪੈਦਾ ਹੋਈ ਹੈ।ਜਾਣਕਾਰੀ ਅਨੁਸਾਰ ਸਹਿਬ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪੇਜੋਚੱਕ ਦੇ ਰਹਿਣ ਵਾਲੇ ਅਪਾਹਿਜ਼ ਵਿਅਕਤੀ ਦੀਆਂ ਦੋਨੇ ਲੱਤਾਂ ਬਚਪਨ ਤੋ ਹੀ ਨਕਾਰਾ ਹੋ ਚੁੱਕੀਆਂ ਸਨ ਜਿਸ ਨੂੰ ਤੁਰਨ ਫਿਰਨ ਲਈ ਆਪਣਾ ਕੋਈ ਸਾਈਕਲ ਸਾਧਨ ਨਾ ਹੋਣ ਕਾਰਨ ਇਹ ਵਿਅਕਤੀ ਹੱਥਾਂ ਦੇ ਭਾਰ ਰਿੜ੍ਹ -ਰਿੜ੍ਹ ਕੇ ਚੱਲਦਾ ਸੀ ਅਤੇ ਹਫਤੇ ਵਿੱਚ ਇੱਕ-ਇੱਕ ਦਿਨ ਕਸਬਾ ਹਰਚੋਵਾਲ, ਸ੍ਰੀ ਹਰਗੋਬਿੰਦਪੁਰ, ਘੁਮਾਣ, ਕਾਦੀਆਂ, ਕਾਹਨੂੰਵਾਨ, ਸਠਿਆਲੀ, ਡੇਹਰੀਵਾਲ, ਡੱਲਾਂ, ਕਾਹਲਵਾਂ ਆਦਿ ਜਗ੍ਹਾ ‘ਤੇ ਜਾ ਦੁਕਾਨਦਾਰਾਂ ਪਾਸੋਂ ਮਦਦ ਮੰਗਦਾ ਸੀ, ਪਰ ਹੁਣ ਪੈ ਰਹੀ ਅੱਤ ਦੀ ਗਰਮੀ ਕਰਕੇ ‘ਤੇ ਚੱਲਣ ਵੇਲੇ ਉਸ ਨੂੰ ਹੁਤ ਦਿੱਕਤ ਆਉਦੀ ਸੀ ।
ਕਸਬਾ ਹਰਚੋਵਾਲ ਦੇ ਕੁੱਝ ਦੁਕਾਨਦਾਰਾਂ ਨੇ ਸਹਿਬ ਸਿੰਘ ਬਾਰੇ ਆਲ ਇੰਡੀਆਂ ਸਿੱਖ ਸ਼ਟੂਡੈਟਸ਼ ਫੈਡਰੇਸ਼ਨ (ਪੀਰ ਮਹੁੰਮਦ) ਦੇ ਰਾਸ਼ਟਰੀ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ ਹਰਚੋਵਾਲ ਨੂੰ ਜਾਣਕਾਰੀ ਦਿੱਤੀ ।ਤਾਂ ਉਨਾਂ ਕੁਲਵਿੰਦਰ ਸਿੰਘ ਰਿਆੜ ਉਰਫ ਪਿੰਟੂ ਤੁਗਲਵਾਲ ਨੂੰ ਫੋਨ ਤੇ ਵਟਸ਼ੈਪ ‘ਤੇ ਸਾਰੀ ਜਾਣਕਾਰੀ ਭੇਜੀ ਗਈ ਤਾਂ ਐਨ.ਆਰ.ਆਈ ਸ੍ਰੀ ਗੁਰੁ ਨਾਨਕ ਦੇਵ ਜੀ ਭਲਾਈ ਟਰੱਸਟ (ਹਾਗਕਾਗ) ਨੇ ਸਾਹਿਬ ਸਿੰਘ ਦੀ ਸਹਾਇਤਾ ਲਈ ਟਰਾਈ ਸਾਈਕਲ ਬਨਾਉਣ ਵਾਲੀ ਜਲੰਧਰ ਦੀ ਫੈਕਟਰੀ ਦੇ ਆਧਿਕਾਰੀਆਂ ਨਾਲ ਸਪੰਰਕ ਕਰ ਕੇ ਸਾਈਕਲ ਤੁਗਲਵਾਲ ਭੇਜਣ ਲਈ ਕਿਹਾ ਗਿਆ ਤੇ ਸਾਈਕਲ ਦੋ ਘੰਟਿਆਂ ਵਿੱਚ ਗਿਆ।ਇਸ ਤਰਾਂ ਕੁਲਵਿੰਦਰ ਸਿੰਘ ਰਿਆੜ ਉੱਰਫ ਪਿੰਟੂ ਤੁਗਲਵਾਲ ਦੇ ਗ੍ਰਹਿ ਵਿਖੇ ਮਲਕੀਤ ਸਿੰਘ, ਗੁਰਜਿੰਦਰ ਕੋਰ, ਲੰਬਰਦਾਰ ਦਵਿੰਦਰ ਸਿੰਘ ਤੁਗਲਵਾਲ, ਸਰਪੰਚ ਮੰਗਲ ਸਿੰਘ, ਆਲ ਇੰਡੀਆ ਸਿੱਖ ਸਟੂਡੈਟਸ਼ ਫੈਡਰੇਸ਼ਨ (ਪੀਰਮਹੁੰਦ) ਦੇ ਰਾਸ਼ਟਰੀ ਜਰਨਲ ਸਕੱਤਰ ਗਗਨਦੀਪ ਸਿੰਘ ਰਿਆੜ ਹਰਚੋਵਾਲ, ਰਣਜੀਤ ਸਿੰਘ ਮੈਬਰ, ਪਾਲ ਸਿੰਘ, ਪ੍ਰਕਾਸ਼ਸ ਚੰਦ ਹਰਚੋਵਾਲ, ਮਹਿਕਦੀਪ ਸਿੰਘ ਰਿਆੜ, ਤਾਜਬੀਰ ਸਿੰਘ ਰਿਆੜ, ਤਰਲੋਕ ਸਿੰਘ, ਬਲਜੀਤ ਸਿੰਘ, ਗੁਰਚਰਨ ਸਿੰਘ ਦੀ ਹਾਜਰੀ ਵਿੱਚ ਸਹਿਬ ਸਿੰਘ ਅਪਾਹਿਜ਼ ਨੂੰ ਟ੍ਰਰਾਈ ਸਾਈਕਲ ਤੇ ਆਰਿਥਕ ਸਹਾਇਤਾ ਦਿੱਤੀ ਗਈ।ਇਸ ਫਰੀ ਮਦਦ ‘ਤੇ ਸਮੂਹ ਆਗੂਆਂ ਵੱਲੋ ਸ਼੍ਰੀ ਗੁਰੁ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਗ ਦੀ ਸੰਗਤ ਦਾ ਧੰਨਵਾਦ ਕੀਤਾ ਗਿਆ ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply