‘ਮੈਂ ਆਜ਼ਾਦੀ ਰਹੀ ਹਾਂ ਬੋਲ’ ਦੇ ਬੋਲਾਂ ਨਾਲ ਗੁੰਜਿਆ ਰਿਸੋਰਸ ਸੈਂਟਰ
ਅੰਮ੍ਰਿਤਸਰ, 18 ਅਗਸਤ (ਗੁਰਚਰਨ ਸਿੰਘ) – ਪਹਿਲ ਸਰਕਾਰੀ ਰਿਸੋਰਸ ਸੈਂਟਰ, ਮਾਲ ਮੰਡੀ ਵਿਖੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਵੱਲੋ ਆਜ਼ਾਦੀ ਰਹੀ ਹਾਂ ਬੋਲ ਪ੍ਰੋਗਰਾਮ ਪੇਸ਼ ਕੀਤਾ।ਬੱਚਿਆਂ ਵੱਲੋ ਆਪਣੇ ਗਲਾਂ ਵਿੱਚ ਕੇਸਰੀ, ਚਿੱਟੇ ਅਤੇ ਹਰੇ ਰੰਗ ਦੇ ਬਣਾਏ ਗਏ ਫੁਲਾਂ ਨੂੰ ਪਾ ਕੇ ਆਜ਼ਾਦੀ ਰਹੀ ਹਾਂ ਬੋਲ ਪੇਸ਼ ਕਰਕੇ ਦੇਸ਼ ਤੋਂ ਜਾਨਾਂ ਵਾਰ ਗਏ ਸ਼ਹੀਦਾਂ ਦੀ ਜਿਥੇ ਯਾਦ ਤਾਜ਼ਾ ਕਰਵਾ ਦਿੱਤੀ ਉਥੇ ਫੁੱਲਾਂ ਨਾਲ ਤਿਰੰਗਾ ਬਣਾ ਕੇ ਚੰਗੀ ਵਾਹ ਵਾਹ ਖੱਟੀ।ਇਸ ਮੋਕੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਸ੍ਰ. ਜੁਗਰਾਜ ਸਿੰਘ ਰੰਧਾਵਾ ਅਤੇ ਬਲਾਕ ਸਿੱਖਿਆ ਅਫਸਰ ਸ਼੍ਰੀਮਤੀ ਜਤਿੰਦਰਪਾਲ ਕੌਰ ਮੁੱਖ ਮਹਿਮਾਨ ਵਜੋ ਪਹੁੰਚੇ। ਜ਼ਿਲ੍ਹਾ ਸਿੱਖਿਆ ਅਫਸਰ ਨੇ ਬੋਲਦਿਆ ਕਿਹਾ ਕਿ ਜਦੋ ਬੱਚੇ ਫੁੱਲਾਂ ਨੂੰ ਗਲਾਂ ਵਿੱਚ ਪਾ ਕੇ ਸਟੇਜ ਤੇ ਆ ਰਹੇ ਸਨ ਤਾਂ ਇਹ ਮਹਿਸੂਸ ਨਹੀ ਹੋਇਆ ਕਿ ਬੱਚੇ ਸਪੈਸ਼ਲ ਹਨ ਜਾਂ ਆਮ । ਇਹਨਾਂ ਬੱਚਿਆਂ ਨੇ ਆਮ ਬੱਚਿਆਂ ਨਾਲੋ ਵੀ ਵਧੀਆ ਪੇਸ਼ਕਾਰੀ ਕੀਤੀ ਹੈ।ਇਹ ਹੀ ਇਸ ਸਕੂਲ ਦੀ ਅਹਿਮ ਪ੍ਰਾਪਤੀ ਹੈ।ਬੱਚਿਆਂ ਵੱਲੋ ਹੋਰ ਵੀ ਸਭਿਆਚਾਰਕ ਆਈਟਮਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ‘ਚ ਸੰਮੀਏ, ਬੋਲੀਆਂ, ਗਿੱਧਾ ਆਦਿ। ਡੀ.ਈ.ਓ ਐਲੀਮੈਂਟਰੀ ਨੇ ਕਿਹਾ ਕਿ ਸ਼ਹੀਦਾਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਜਿਨਾਂ ਜਾਨਾਂ ਵਾਰ ਕੇ ਇਸ ਧਰਤੀ ਤੇ ਸਭ ਭਾਰਤੀਆਂ ਨੂੰ ਜਿਉਣ ਦਾ ਅਵਸਰ ਦਿੱਤਾ।ਇਸ ਮੋਕੇ ਜ਼ਿਲ੍ਹਾ ਕੋਆਰਡੀਨੇਟਰ ਧਰਮਿੰਦਰ ਸਿੰਘ ਗਿੱਲ, ਚੇਅਰਮੈਨ ਹਰਜੀਤ ਸਿੰਘ, ਸਾਬਕਾ ਚੇਅਰਮੈਨ ਗੁਰਮਹਿੰਦਰ ਸਿੰਘ, ਗੁਰਦੀਪ ਕੌਰ, ਦੀਪਕਾ ਆਦਿ ਹਾਜਰ ਸਨ। ਇਹਨਾਂ ਤੋਂ ਇਲਾਵਾ ਪ੍ਰੋਗਰਾਮ ਦੇ ਡਾਇਰੈਕਟਰ ਮਰਕਸ ਪਾਲ, ਸੰਗਰਾਮ ਕੁਮਾਰ, ਅਜੀਤ ਕੁਮਾਰ, ਰੀਨਾ ਮਹਿਤਾ, ਅੰਮਿਤ ਮਹਿਤਾ, ਪਰਮਪ੍ਰੀਤ ਕੌਰ, ਨਸੀਬ ਕੌਰ, ਪਰਮਜੀਤ ਕੌਰ, ਰਜਨੀ ਬਾਲਾ, ਰੇਨੂੰ ਬਾਲਾ, ਰਮਨਦੀਪ ਕੌਰ, ਕੰਵਲਜੀਤ ਕੌਰਮ ਅਮਨਦੀਪ ਕੌਰ, ਹਰਜੀਤ ਕੌਰ, ਆਰਤੀ, ਰਜਨੀ, ਨਿਸ਼ਾ ਕੁਮਾਰੀ, ਨਰਿੰਦਰ ਕੁਮਾਰ ਆਦਿ ਨੇ ਸ਼ਿਰਕਤ ਕੀਤੀ। ਰਿਫਰੈਸ਼ਮੈਂਟ ਦੀ ਸੇਵਾ ਸ਼੍ਰੀ ਰਵੀ ਮੋਹਨ ਜੀ ਨੇ ਕੀਤੀ। ਆਖਿਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰ. ਜੁਗਰਾਜ ਸਿੰਘ ਰੰਧਾਵਾ ਵੱਲੋਂ ਬੱਚਿਆਂ ਨੂੰ ਨਗਦ ਇਨਾਮ ਦਿੱਤੇ ਗਏ।
Punjab Post Daily Online Newspaper & Print Media
