Friday, March 20, 2026

ਅਖਾੜਾ ਸ੍ਰੀ ਕ੍ਰਿਸ਼ਨ ਪਹਿਲਵਾਨ ਸੁਸਾਇਟੀ ਵਲੋਂ ਕੁਸ਼ਤੀ ਦੰਗਲ

ਮੁੱਖ ਮਹਿਮਾਨ ਵਜੋਂ ਪੁੱਜੇ ਤਰੁਣ ਚੁੱਘ ਤੇ ਅੰਤਰਰਾਸ਼ਟਰੀ ਰੈਸਲਰ ਦ ਗਰੇਟ ਖਲੀ

ਅੰਮ੍ਰਿਤਸਰ, 17 ਅਗਸਤ (ਗੁਰਚਰਨ ਸਿੰਘ) – ਅਖਾੜਾ ਸ੍ਰੀ ਕ੍ਰਿਸ਼ਨ ਪਹਿਲਵਾਨ ਪੀ.ਐਂਡ.ਟੀ ਅਖਾੜਾ ਸੁਸਾਇਟੀ ਵਲੋਂ ਕੁਸ਼ਤੀ ਦੰਗਲ ਕਰਵਾਇਆ ਗਿਆ। ਜਿਸ ਵਿੱਚ ਭਾਜਪਾ ਕੌਮੀ ਸਕੱਤਰ ਤਰੁਣ ਚੁੱਘ ਅਤੇ ਅੰਤਰਰਾਸ਼ਟਰੀ ਰੈਸਲਰ ਦ ਗਰੇਟ ਖਲੀ ਨੇ ਮੁੱਖ ਬਤੌਰ ਮਹਿਮਾਨ ਸ਼ਿਰਕਤ ਕੀਤੀ, ਜਦਕਿ ਕਈ ਸਾਲਾਂ ਤੋਂ ਚੱਲ ਰਹੇ ਇਸ ਅਖਾੜੇ ਦੇ ਉਸਤਾਦ ਕ੍ਰਿਸ਼ਨ ਪਹਿਲਵਾਨ ਨੇ ਦੰਗਲ ਦਾ ਉੇਦਘਾਟਨ ਕੀਤਾ, ਜਿਸ ੳਪਰੰਤ ਵੱਖ ਵੱਖ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਦੰਗਲ ਦੌਰਾਨ ਦ ਗਰੇਟ ਖਲੀ ਸਾਰਿਆਂ ਦੀ ਖਿੱਚ ਦਾ ਕੇਂਦਰ ਬਿੰਦੂ ਰਿਹਾ। ਇਸ ਮੌਕੇ ਸ੍ਰੀ ਤਰੁਣ ਚੁੱਘ ਨੇ ਕਿਹਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੁਸ਼ਤੀਆਂ ਸਭ ਤੋਂ ਵਧੀਆ ਉਪਰਾਲਾ ਹੈ, ਜਿਸ ਨਾਲ ਨੌਜਵਾਨ ਜੁੜ ਤਾਂ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ। ਉਨਾਂ ਅਖਾੜੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਅਖਾੜੇ ਦੇ ਉਸਤਾਦ ਕ੍ਰਿਸ਼ਨ ਪਹਿਲਵਾਨ ਨੇ ਕਈ ਨਾਮੀ ਪਹਿਲਵਾਨ ਪੈਦਾ ਕੀਤੇ ਹਨ ਜਿੰਨਾਂ ਨੇ ਰਾਸ਼ਟਰੀ ਤੇ ਅੰੰਤਰਰਾਸ਼ਟਰੀ ਪੱਧਰ ‘ਤੇ ਨਾਮਨਾ ਖੱਟਿਆ ਹੈ। ਇਸ ਮੌਕੇ ਸੁਸਾਇਟੀ ਦੀ ਤਰਫੋਂ ਜੇਤੂ ਪਹਿਲਵਾਨਾਂ ਨੂੰ ਸ੍ਰੀ ਤਰੁਣ ਚੁੱਘ ਅਤੇ ਗਰੇਟ ਖਲੀ ਵਲੋਂ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੰਗਲ ਪੁੱਜੀਆਂ ਅਹਿਮ ਸ਼ਖਸ਼ੀਅਤਾਂ ਜਿੰਨਾਂ ਵਿੱਚ ਸਰੀ ਤਰੁਣ ਚੁੱਘ, ਗਰੇਟ ਖਲੀ, ਦੁਸ਼ਯੰਤ ਸ਼ਰਮਾ, ਸੰਤ ਪਹਿਲਵਾਨ, ਲਾਇਨਜ਼ ਕੱਲਬ ਦੇ ਗਵਰਨਰ ਇਕਬਾਲ ਸਿੰਘ ਲੂਥਰਾ, ਅੰਤਰਰਾਸ਼ਟਰੀ ਪਹਿਲਵਾਨ ਰਾਜ ਕੁਮਾਰ ਰਾਜੂ ਯੂ.ਐਸ਼.ਏ, ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿਕਾ, ਪਰਮਜੀਤ ਬਤਰਾ, ਕੌਂਸਲਰ ਸਰਬਜੀਤ ਸਿੰਘ ਲਾਟੀ, ਵਿਕਰਮ ਸ਼ਰਮਾ ਆਦਿ ਨੂੰ ਅਖਾੜਾ ਸ੍ਰੀ ਕ੍ਰਿਸ਼ਨ ਪਹਿਲਵਾਨ ਪੀ.ਐਂਡ.ਟੀ ਦੇ ਸਰਪ੍ਰਸਤ ਕ੍ਰਿਸ਼ਨ ਪਹਿਲਵਾਨ ਤੇ ਪ੍ਰਧਾਨ ਕਮਲ ਕਿਸ਼ੋਰ ਨੇ ਸਨਮਾਨਿਤ ਕੀਤਾ। ਇਸ ਮੌਕੇ ਵਰਦਾਨ ਭਗਤ, ਦਰਸ਼ਨ ਕੁਮਾਰ, ਅੇਡਵੋਕੇਟ ਸੰਦੀਪ, ਵਿਕਮ ਵਿੱਕੀ, ਸੁਖਜੀਤ ਸਿੰਘ, ਪਵਨ ਕਮਾਰ, ਬਿੱਟੂ ਕੁਮਾਰ, ਸ਼ਮਸ਼ੇਰ ਸਿੰਘ, ਰਮਨ ਰਿੰਕੂ, ਸੰਦੀਪ ਸੀਪਾ, ਰਮੇਸ਼ ਪਹਿਲਵਾਨ, ਡਾ. ਅਰਜਨ ਪਹਿਲਵਾਨ, ਪਹਿਲਵਾਨ ਬਲਜੀਤ ਕੁਮਾਰ,, ਜਗਜੀਤ ਸਿੰਘ , ਕੇਵਲ ਕੁਮਰਾਰ ਅਤੇ ਬੱਬੂ ਪਹਿਲਵਾਨ ਆਦਿ ਹਾਜਰ ਸਨ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply