ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – 22 ਪੰਜਾਬ ਬਟਾਲੀਅਨ ਐਨ.ਸੀ.ਸੀ. ਬਟਾਲਾ ਦੇ ਕਮਾਂਡਿੰਗ ਅਫਸਰ ਕਰਨਲ ਜਤਿੰਦਰ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਸਲਾਨਾ ਦਸ ਰੋਜ਼ਾ ਕੈਂਪ ਵਿਚ ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਵਿਦਿਆਰਥੀਆਂ ਨੇ ਏ.ਐਨ.ਓ. ਅਲੈਗਜ਼ੈਂਡਰ ਦੀਪਕ,ਸਹਿਪਾਠੀ ਕਿਰਿਆਵਾਂ ਦੇ ਕੋਆਰਡੀਨੇਟਰ ਡਾ.ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਅਤੇ ਸਕੂਲ ਪ੍ਰਿੰਸੀਪਲ ਸ਼੍ਰੀ ਜਗਦੇਵ ਰਾਜ ਚੌਧਰੀ ਦੀ ਅਗਵਾਈ ਹੇਠ ਵਾਲੀਵਾਲ ਦੇ ਮੁਕਾਬਲਿਆਂ ਵਿਚ ਪਹਿਲਾ ਅਤੇ ਗੀਤ ਮੁਕਾਬਲਿਆਂ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਕਰਮਵਾਰ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤੇ।ਇਸ ਪ੍ਰਾਪਤੀ ਕਾਰਨ ਐਨ.ਸੀ.ਸੀ ਕੈਡਿਟ ਕਰਨਜੀਤ ਸਿੰਘ, ਮੰਗਲ ਸਿੰਘ, ਹਰਪ੍ਰੀਤ ਸਿੰਘ, ਨਥਾਨੀਅਲ, ਸਨਮਵੀਰ ਸਿੰਘ ਅਤੇ ਕੈਡਿਟ ਚਰਨਜੀਤ ਸਿੰਘ ਦਾ ਸਕੂਲ ਪਹੁੰਚਣ ‘ਤੇ ਪ੍ਰਿੰ.ਜਗਦੇਵ ਰਾਜ ਚੌਧਰੀ, ਸਹਿਪਾਠ ਕਿਰਿਆਵਾਂ ਦੇ ਕੋਆਰਡੀਨੇਟਰ ਡਾ.ਪਰਮਜੀਤ ਸਿੰਘ ਕਲਸੀ, ਜਮਾਤ ਇੰਚਾਰਜ ਰਾਜੀਵ ਕੁਮਾਰ, ਏ.ਐਨ.ਓ ਐਨ.ਸੀ.ਸੀ.ਅਲੈਗਜ਼ੈਂਡਰ ਦੀਪਕ ਅਤੇ ਸਮੂਹ ਸਟਾਫ ਵੱਲੋਂ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ।
Check Also
ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ
ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …
Punjab Post Daily Online Newspaper & Print Media