ਬਟਾਲਾ, 19 ਅਗਸਤ (ਨਰਿੰਦਰ ਸਿੰਘ ਬਰਨਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਜ਼ਿਲਾ੍ਹ ਪੱਧਰ ‘ਤੇ ਕਰਵਾਏ ਗਏ ਸੋਲੋ ਡਾਂਸ ਦੇ ਦੂਜਾ ਵਰਗ ਦੇ ਸੱਭਿਆਚਾਰਕ ਮੁਕਾਬਲਿਆਂ ਵਿਚ ਪ੍ਰਿੰ.ਜਗਦੇਵ ਰਾਜ ਚੌਧਰੀ ਅਤੇ ਡਾ.ਪਰਮਜੀਤ ਸਿੰਘ ਕਲਸੀ ਸਟੇਟ ਐਵਾਰਡੀ ਦੀ ਅਗਵਾਈ ਹੇਠ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਸਤਵੀਂ ਜਮਾਤ ਦੇ ਵਿਦਿਆਰਥੀ ਦਿਲਜੀਤ ਮਾਨ ਸਿੰਘ ਨੇ ਪਹਿਲਾ ਸਥਾਨ ਪ੍ਰਾਤਪ ਕੀਤਾ।ਇਸਦੇ ਨਾਲ ਹੀ ਦਿਲਜੀਤ ਮਾਨ ਸਿੰਘ ਸਿੱਖਿਆ ਬੋਰਡ ਦੇ ਖੇਤਰੀ ਪੱਧਰ ਦੇ ਸੋਲੋ ਡਾਂਸ ਦੇ ਅੰਤਰ-ਜ਼ਿਲਾ੍ਹ ਮੁਕਾਬਲਿਆਂ ਵਿਚ ਵੀ ਚੁਣਿਆ ਗਿਆ।ਇਸ ਮੁੱਲਵਾਨ ਪ੍ਰਾਪਤੀ ਕਰਕੇ ਦਿਲਜੀਤ ਮਾਨ ਸਿੰਘ ਨੂੰ ਸਕੂਲ ਪਹੁੰਚਣ ‘ਤੇ ਸਕੂਲ ਪ੍ਰਿੰ. ਜਗਦੇਵ ਰਾਜ ਚੌਧਰੀ, ਸਹਿਪਾਠ ਕਿਰਿਆਵਾਂ ਦੇ ਕੋਆਰਡੀਨੇਟਰ ਡਾ. ਪਰਮਜੀਤ ਸਿੰਘ ਕਲਸੀ, ਜਮਾਤ ਇੰਚਾਰਜ ਰਾਜੀਵ ਕੁਮਾਰ, ਏ.ਐਨ.ਓ ਐਨ.ਸੀ.ਸੀ ਅਲੈਗਜ਼ੈਂਡਰ ਦੀਪਕ ਅਤੇ ਸਮੂਹ ਸਟਾਫ ਵੱਲੋਂ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਰੂਪ ਵਿੱਚ ਸਨਮਾਨਿਤ ਕੀਤਾ ਗਿਆ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media