
ਪੱਟੀ, 19 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਐਲਾਣੇ ਗਏ ਸਮੈਸਟਰ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਐਮਕਾਮ ਸਮੈਸਟਰ ਦੂਜੇ ਵਿੱਚੋਂ 71ਪ੍ਰਤੀਸ਼ਤ ਅਤੇ ਮਨਦੀਪ ਸਿੰਘ ਨੇ ਬੀਕਾਮ ਪ੍ਰੋਫੈਸ਼ਨਲ ਵਿੱਚੋਂ 67 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ, ਕਾਲਜ ‘ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰ: ਰਜਿੰਦਰ ਕੁਮਾਰ ਮਰਵਾਹਾ ਅਤੇ ਸਟਾਫ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਿੰ: ਮਰਵਾਹਾ ਨੇ ਕਿਹਾ ਕਿ ਪੱਟੀ ਕਾਲਜ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਣਬੱਧ ਹੈ। ਇਸ ਮੌਕੇ ਸਵਿਤਾ ਕੁਮਾਰੀ, ਹਰਕਿਰਨ ਕੌਰ, ਮਨਮੀਤ ਕੌਰ, ਜਸਦੇਵ ਸਿੰਘ ਅਤੇ ਹੇਮਰਾਜ ਆਦਿ ਹਾਜ਼ਿਰ ਸਨ।
Punjab Post Daily Online Newspaper & Print Media