Thursday, March 5, 2026

ਅਕਾਲੀ ਆਗੂ ਗੋਲਡੀ ਨੇ ਸੁਣੀਆਂ ਸੁਲਤਾਨਵਿੰਡ ਵਾਸੀਆਂ ਦੀਆਂ ਮੁਸ਼ਕਿਲਾਂ

ਕਿਹਾ ਪਿੰਡ ਦੀਆਂ ਸਾਲਾਂ ਪੁਰਾਣੀਆਂ ਸਮੱਸਿਆਵਾਂ ਪੜਾਅਵਾਰ ਹੱਲ ਕਰਵਾਈਆਂ ਜਾਣਗੀਆਂ

PPN2008201512

PPN2008201513

ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ ਸੱਗੂ)- ਲੰਮੇ ਸਮੇਂ ਤੋਂ ਵਿਕਾਸ ਨੂੰ ਤਰਸ ਰਹੇ ਇਤਿਹਾਸਕ ਤੇ ਪੁਰਾਤਣ ਪਿੰਡ ਸੁਲਤਾਨਵਿੰਡ ਵਾਸੀਆਂ ਨੂੰ ਉਸ ਸਮੇਂ ਆਸ ਦੀ ਕਿਰਨ ਦਿਖਾਈ ਦਿੱਤੀ ਜਦ ਸੀਨੀਅਰ ਅਕਾਲੀ ਆਗੂ ਨਵਦੀਪ ਸਿੰਘ ਗੋਲਡੀ ਨੇ ਸਾਥੀਆਂ ਸਮੇਤ ਪਿੰਡ ਦਾ ਹੰਗਾਮੀ ਦੌਰਾ ਕੀਤਾ ਅਤੇ ਪੱਤੀ 6 ਵਾਡ ਪੰਡੋਰਾ, ਪੱਤੀ ਸੁਲਤਾਨ ਦੀ, ਪੱਤੀ ਬਾਬਾ ਜੀਵਨ ਸਿੰਘ, ਬਹਿਣੀਵਾਲ, ਦਾਦੂ ਜੱਲਾ ਸਮੇਤ ਕਈ ਹੋਰ ਥਾਵਾਂ ‘ਤੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।
ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਦੀਪ ਗੋਲਡੀ ਨੇ ਕਿਹਾ ਕਿ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪਿੰਡ ਵਾਸੀਆਂ ਨੂੰ ਮਿਲਣ ਲਈ ਆਏ ਹਨ ਤਾਂ ਕਿ ਉਨਾਂ ਦੀਆਂ ਲੰਮੇ ਸਮੇਂ ਲਟਕ ਰਹੀਆਂ ਮੁਸਕਲਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ। ਉਨਾਂ ਕਿਹਾ ਸ. ਸੁਖਬੀਰ ਸਿੰਘ ਬਾਦਲ ਪਿੰਡ ਸੁਲਤਾਨਵਿੰਡ ਤੇ ਹੋਰ ਨੇੜਲੀਆਂ ਅਬਾਦੀਆਂ ਦੀਆਂ ਸਮੱਸਿਆਵਾਂ ਪ੍ਰਤੀ ਕਾਫੀ ਚਿੰਤਤ ਹਨ ਅਤੇ ਉਨਾਂ ਨੇ ਜੋ 207 ਕਰੋੜ ਦੀ ਗਰਾਂਟ ਜਾਰੀ ਕੀਤੀ ਹੈ, ਉਸ ਨਾਲ ਪਿੰਡ ਵਾਸੀਆਂ ਨੂੰ ਮੁੱਢਲੀਆਂ ਸੁੱਖ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਛੇਤੀ ਹੀ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਸ਼ਪੂਰਜੀ ਕੰਪਨੀ ਵੱਲੋਂ ਨਵਾਂ ਸੀਵਰੇਜ ਪਾਉਣ ਦਾ ਕੰਮ ਅਰੰਭ ਦਿੱਤਾ ਜਾਵੇਗਾ।ਗੋਲਡੀ ਨੇ ਕਿਹਾ ਕਿ ਪਿੰਡ ਵਿੱਚ ਵਿਕਾਸ ਦੇ ਕਾਫੀ ਕੰਮ ਹੋਣ ਵਾਲੇ ਹਨ ਅਤੇ ਪਿੰਡ ਵਾਸੀਆਂ ਦੀਆਂ ਸਾਲਾਂ ਪੁਰਾਣੀਆਂ ਮੁਸ਼ਕਲਾਂ ਪੜਾਅਵਾਰ ਹੱਲ ਕਰਵਾ ਕੇ ਉਨਾਂ ਦੀ ਨਰਾਜ਼ਗੀ ਦੂਰ ਕੀਤੀ ਜਾਵੇਗੀ ।
ਇਸ ਮੌਕੇ ਅਕਾਲੀ ਆਗੂ ਮਹਾਂਬੀਰ ਸਿੰਘ ਸੁਲਤਾਨਵਿੰਡ, ਮੁਖਤਾਰ ਸਿੰਘ ਖਾਲਸਾ, ਕੌਂਸਲਰ ਅਮਰਬੀਰ ਸਿੰਘ ਢੋਟ, ਕੌਂਸਲਰ ਕਰਨਬੀਰ ਸਿੰਘ ਸ਼ਾਮ, ਬਾਊ ਬੁਆ ਦਾਸ, ਕੰਵਲਪ੍ਰੀਤ ਮਾਨ, ਅੰਮ੍ਰਿਤਪਾਲ ਸਿੰਘ, ਸਤਨਾਮ ਸਿੰਘ, ਸੁਬੇਗ ਸਿੰਘ, ਬਲਦੇਵ ਸਿੰਘ, ਸ਼ੇਰ ਸਿੰਘ, ਸੁੱਚਾ ਸਿੰਘ ਬਮਰਾਹ, ਦਿਲਬਾਗ ਸਿੰਘ, ਮਨਧੀਰ ਸਿੰਘ, ਧਰਮਿੰਦਰ ਸਿੰਘ, ਬਾਵਾ ਸਿੰਘ, ਅਮਰਪਾਲ ਸਿੰਘ, ਹਰਸ਼ਪ੍ਰੀਤ ਸੰਧੂ, ਕੁਲਵੰਤ ਰਾਜੂ, ਜਗਪ੍ਰੀਤ ਸਿੰਘ, ਰਜਿੰਦਰ ਸਿੰਘ ਵੱਲਾ, ਰਣਜੀਤ ਸਿੰਘ, ਸੌਰਵ ਕਪੂਰ, ਸੁਖਪਾਲ ਸਿੰਘ ਤੇ ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਜੂਦ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply