
ਸਮਰਾਲਾ, 20 ਅਗਸਤ (ਪ. ਪ) ਸਰਕਾਰੀ ਮਿਡਲ ਸਕੂਲ ਭਰਥਲਾ ਵਿੱਚ ਚੱਲ ਰਹੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਕੇਂਦਰ ਵਿਖੇ ਮਾਸਟਰ ਮੇਘ ਦਾਸ ਜਵੰਦਾ ਵੱਲੋਂ ਲਿਖਣ ਅਤੇ ਖੇਡ ਸਮੱਗਰੀ ਵਿਦਿਆਰਥੀਆਂ ਨੂੰ ਵੰਡੀ।ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਮੇਘ ਦਾਸ ਨੇ ਕਿਹਾ ਕਿ ਆਲੇ ਦੁਆਲੇ ਦੇ ਕਈ ਪਿੰਡਾਂ ਤੋਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਇਸ ਰੀਹੈਬਲੀਟੇਸ਼ਨ ਕੇਂਦਰ ਵਿੱਚ ਸਿੱਖਿਆ ਪ੍ਰਾਪਤ ਕਰਨ ਆਉਂਦੇ ਹਨ। ਜਿਨ੍ਹਾਂ ਨੂੰ ਮੈਡਮ ਬਲਜਿੰਦਰ ਕੌਰ ਅਤੇ ਏ. ਆਈ. ਈ. ਵਲੰਟੀਅਰ ਅਕਵਿੰਦਰ ਕੌਰ ਵੱਲੋਂ ਬਹੁਤ ਮਿਹਨਤ ਅਤੇ ਲਗਨ ਨਾਲ ਸਿੱਖਿਅਤ ਕੀਤਾ ਜਾਂਦਾ ਹੈ ਤਾਂ ਕਿ ਇਹ ਵਿਦਿਆਰਥੀ ਕਿਸੇ ਤੇ ਭਾਰ ਨਾ ਬਣ ਸਕਣ ਅਤੇ ਆਉਣ ਵਾਲੇ ਸਮੇਂ ਲਈ ਸਮਰੱਥ ਹੋ ਸਕਣ, ਪ੍ਰੰਤੂ ਇਸ ਕੇਂਦਰ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਲਿਖਣ ਲਈ ਕਾਪੀਆਂ, ਲਿਖਣ ਸਮੱਗਰੀ ਅਤੇ ਖੇਡਣ ਵਾਸਤੇ ਖੇਡ ਸਮੱਗਰੀ ਦੀ ਬਹੁਤ ਘਾਟ ਸੀ, ਜਿਸਨੂੰ ਅੱਜ ਪੂਰਾ ਕੀਤਾ ਗਿਆ ਤਾਂ ਕਿ ਇਹ ਵਿਦਿਆਰਥੀ ਨਿਰਵਿਘਨ ਸਿੱਖਿਆ ਪ੍ਰਾਪਤ ਕਰ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਸਰਪੰਚ ਪਿੰਡ ਭਰਥਲਾ, ਅਰੁਣ ਕੁਮਾਰ ਵਿੱਕੀ ਮੈਂਬਰ ਸਕੂਲ ਮੈਨੇਜਮੈਂਟ ਕਮੇਟੀ, ਮਾਸਟਰ ਬਲਵੀਰ ਸਿੰਘ, ਮੈਡਮ ਜਗਦੀਸ਼ ਕੌਰ, ਮੈਡਮ ਅਮਰਜੀਤ ਕੌਰ, ਮੈਡਮ ਪਵਨਦੀਪ ਕੌਰ ਆਦਿ ਹਾਜਰ ਸਨ।
Punjab Post Daily Online Newspaper & Print Media