ਗੁਰਦੁਆਰਾ ਕਮੇਟੀ ਦੇ ਹੱਕ ਵਿੱਚ ਨਿੱਤਰੀ ਪੰਚਾਇਤ ਅਤੇ ਪਿੰਡ ਵਾਸੀ

ਖਾਲੜਾ, 20 ਅਗਸ਼ਤ- (ਲਖਵਿੰਦਰ ਸਿੰਘ ਗੋਲਣ/ ਰਿੰਪਲ ਖਾਲੜਾ) – ਜ਼ਿਲਾ ਤਰਨਤਾਰਨ ਅਧੀਨ ਆਉਦੇ ਪਿੰਡ ਮਾੜੀ ਉਧੋਕੇ ਦੇ ਕਥਿਤ ਲੇਖਕ ਦਲਬੀਰ ਸਿੰਘ ਦੀ ਹੋਈ ਕੁੱਟਮਾਰ ਸਬੰਧੀ ਮੁਹਾਲੀ ਤੋਂ ਛੱਪਦੇ ਪੰਜਾਬੀ ਅਖਬਾਰ ਵਿਚ ਪ੍ਰਕਾਸ਼ਿਤ ਹੋਈ ਖਬਰ ਨੇ ਉਸ ਸਮੇਂ ਨਵਾ ਮੋੜ ਲੇ ਲਿਆ, ਜਦੋ ਗੁਰਦੁਆਰਾ ਕਮੇਟੀ ਅਤੇ ਪਿੰਡ ਮਾੜੀ ਉਧੋਕੇ ਵਿਖੇ ਹੋਈ ਪ੍ਰੈਸ ਕਾਨਫਰੰਸ ਵਿੱਚ ਮੌਜ਼ੂਦਾ ਸਰਪੰਚ ਪਰਮਜੀਤ ਸਿੰਘ ਉਧੋਕੇ, ਚੇਅਰਮੈਨ ਗੁਰਸੇਵਕ ਸਿੰਘ, ਹਰਜਿੰਦਰ ਸਿੰਘ ਸ਼ਾਹ, ਅੰਗਰੇਜ਼ ਸਿੰਘ, ਹਰਪਾਲ ਸਿੰਘ ਨੇ ਦੱਸਿਆ ਕਿ ਕਥਿਤ ਲੇਖਕ ਨਾਲ ਕੋਈ ਮਾਰਕੁੱਟ ਨਹੀਂ ਹੋਈ।ਉਨਾਂ ਦੱਸਿਆ ਕਿ ਸੰਗ੍ਰਰਾਦ ਵਾਲੇ ਦਿਨ ਸੰਗਤਾਂ ਵੱਲੋ ਨਿਸ਼ਾਨ ਸਾਹਿਬ ਦਾ ਚੋਲਾ ਬਦਲਿਆ ਗਿਆ ਸੀ, ਪਰ ਹਵਾ ਤੇਜ਼ ਹੋਣ ਦੇ ਕਾਰਨ ਚੋਲਾ ਸਾਹਿਬ ਦੇ ਵਿਚੋ ਕੁੱਝ ਟੁਕੜਾ ਫੱਟ ਗਿਆ ਅਤੇ ਲਾਗੇ ਇਕ ਰੁੱਖ ਵਿੱਚ ਜਾ ਅਟਕਿਆ, ਜੋ ਕਿ ਸੰਗਤਾਂ ਨੇ ਉਤਾਰ ਲਿਆ ਸੀ।ਜਦਕਿ ਕਥਿਤ ਲੇਖਕ ਦਲਬੀਰ ਸਿੰਘ ਨੇ ਲੁੱਕ ਛਿਪ ਕੇ ਬਲੈਕ ਮੇਲ ਕਰਨ ਲਈ ਕੁੱਝ ਫੋਟੋਆਂ ਖਿੱਚ ਲਈਆਂ ਅਤੇ ਵੱਟਸਐਪ ‘ਤੇ ਅਪਲੋਡ ਕਰ ਦਿੱਤੀਆਂ।ਜਿਸ ਨਾਲ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਜਾਗ ਉਠਿਆ ਅਤੇ ਪਿੰਡ ਦੇ ਕੁੱਝ ਮੋਹਤਬਾਰ ਵਿਅਕਤੀਆਂ ਵੱਲੋ ਉਸ ਨੂੰ ਗੁਰਦੁਆਰਾ ਸਾਹਿਬ ਸੱਦ ਕੇ ਨਿਮਰਤਾ ਨਾਲ ਗੱਲ ਕੀਤੀ ਗਈ ਅਤੇ ਇਸ ਬਾਬਤ ਪੁੱਛਿਆ ਤਾਂ ਰੋਹਬ ਵਿਚ ਆ ਕੇ ਦਲਬੀਰ ਸਿੰਘ ਨੇ ਪਿੰਡ ਵਾਸੀਆਂ ਨਾਲ ਗਾਲੀ ਗਲੌਚ ਕੀਤਾ।ਉਨਾਂ ਕਿਹਾ ਕਿ ਇਸ ਤੋਂ ਬਾਅਦ ਰੰਜ਼ਿਸ਼ ਤਹਿਤ ਇਸ ਨੇ ਪਿੰਡ ਦੇ ਇੱਕ ਨੌਜਵਾਨ ਨਾਲ ਹੱਥੋਪਾਈ ਕਰਕੇ ਉਸ ਨੂੰ ਸੱਟਾਂ ਵੀ ਲਾਈਆਂ ਹਨ।ਇਸ ਸਮੇ ਚੇਅਰਮੈਨ ਅੰਗਰੇਜ਼ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਵਿਅਕਤੀ ਪਹਿਲਾਂ ਵੀ ਫੋਟੋਆਂ ਖਿੱਚ ਕੇ ਕਈਆਂ ਨੂੰ ਬਲੈਕ ਮੇਲ ਕਰ ਚੁੱਕਾ ਹੈ ਅਤੇ ਪੈਸੇ ਬਟੋਰਨ ਦਾ ਧੰਦਾ ਕਰਦਾ ਹੈ ਅਤੇ ਆਪਣੇ ਆਪ ਨੂੰ ਉਕਤ ਪੰਜਾਬੀ ਅਖਬਾਰ ਦਾ ਪੱਤਰਕਾਰ ਦੱਸਦਾ ਹੈ।
Punjab Post Daily Online Newspaper & Print Media