
ਪਠਾਨਕੋਟ, 20 ਅਗਸਤ (ਪ.ਪ) – ਦੀਨਾਨਗਰ ਅੱਤਵਾਦੀ ਘਟਨਾ ਤੋਂ ਬਾਅਦ ਪਠਾਨਕੋਟ ਅਤੇ ਗੁਰਦਾਸਪੁਰ ਜਿਲੇ ਵਿੱਚ ਸ਼ੱਕੀਆਂ ਨੂੰ ਘੁੰਮਦੇ ਦੇਖਣ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸੁਰੱਖਿਆ ਮਜ਼ਬੂਤ ਕਰਨ ਤੇ ਚੌਕਸੀ ਵਧਾਉਣ ਲਈ ਪਠਾਨਕੋਟ ਦੇ ਸੀਨੀਅਰ ਪੁਲਿਸ ਕਪਤਾਨ ਰਵਿੰਦਰ ਕੁਮਾਰ ਬਖਸ਼ੀ ਪੀ.ਪੀ.ਐਸ ਦੀ ਨਿਗਰਾਨੀ ਹੇਠ ਪਠਾਨਕੋਟ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ।ਇਸ ਦੌਰਾਨ ਚੱਕੀ ਬੈਕ ਰੇਲਵੇ ਸਟੇਸ਼ਨ ‘ਤੇ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਸਬਜ਼ੀ ਮੰਡੀ, ਢਾਕੀ ਚੌਕ, ਪੀਰ ਬਾਬਾ ਚੌਕ, ਪਟੇਲ ਚੌਕ, ਸ਼ੈਲੀ ਚੌਕ ਅਤੇ ਸਿੰਬਲ ਚੌਕ ਆਦਿ ਇਲਾਕਿਆਂ ਵਿੱਚ ਪੁਲਿਸ ਨੇ ਫਲੈਗ ਮਾਰਚ ਕੀਤਾ।ਇਸ ਫਲੈਗ ਮਾਰਚ ਵਿੱਚ ਜਸਪਾਲ ਪੀ.ਪੀ.ਐਸ ਕਪਤਾਨ ਪੁਲਸ ਇਨਵੈਸਟੀਗੇਸ਼ਨ, ਡੀ.ਐਸ.ਪੀ ਕਰਨੈਲ ਸਿੰਘ ਪੀ.ਪੀ.ਐਸ ਪਠਾਨਕੋਟ ਮੁੱਖ ਥਾਣਾ ਅਫਸਰ ਡਵੀਜ਼ਨ ਨੰਬਰ 2 ਤੋਂ ਇਲਾਵਾ ਵੱਡੀ ਗਿਣਤੀ ‘ਚ ਪੁਲਿਸ ਫੋਰਸ ਅਤੇ ਸਵੈਟ ਟੀਮ ਦੇ ਮੁਲਾਜ਼ਮ ਸ਼ਾਮਲ ਸਨ।
Check Also
ਓ.ਐਨ.ਜੀ.ਸੀ ਫਾਊਂਡੇਸ਼ਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੈਟਰੀ ਵਾਹਨ ਭੇਟ
ਅੰਮ੍ਰਿਤਸਰ, 17 ਜੁਲਾਈਵ(ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ …
Punjab Post Daily Online Newspaper & Print Media