
ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿੰਘ ) – ਵਾਰਡ ਨੰ 38 ਦੀ ਅਬਾਦੀ ਗੁਰੂ ਅਰਜਨ ਦੇਵ ਨਗਰ ਤਰਨ ਤਾਰਨ ਰੋਡ ਗਲੀ ਨੰ: 3 ਵਿੱਚ ਲੱਗੇ ਕੂੜੇ ਦੇ ਢੇਰਾਂ ਅਤੇ 6 ਮਹੀਨਿਆਂ ਤੋਂ ਬੰਦ ਪਈਆਂ ਸਟਰੀਟ ਲਾਈਟਾਂ ਤੋਂ ਲੋਕ ਪ੍ਰੇਸ਼ਾਨ ਹਨ ਅਤੇ ਗਲੀ ਵਿਚ ਨਾਂ ਤਾਂ ਕੋਈ ਸਫਾਈ ਸੇਵਕ ਆਉਂਦਾ ਅਤੇ ਨਾਂ ਹੀ ਧੂੰਏੇ ਵਾਲੀ ਗੱਡੀ ।ਸਮੂਹ ਇਲਾਕਾ ਨਿਵਾਸੀਆਂ ਹਰਿੰਦਰ ਸਿੰਘ ਬਾਬਾ ਕਾਲਾ, ਸੋਨਾ ਸ਼ੇਰਗਿੱਲ, ਸੁਖਜਿੰਦਰ ਸਿੰਘ, ਜਸਬੀਰ ਸਿੰਘ, ਬੇਵੀ ਕੌਰ, ਜਿੰਦਰ ਸਿੰਘ, ਰੀਨਾ, ਗੁਰਮੀਤ ਸਿੰਘ, ਤਰਸੇਮ ਸਿੰਘ ਸੇਮਾ, ਸੰਦੀਪ ਕੌਰ ਆਦਿ ਨੇ ਅੱਜ ਪੱਤਰਕਾਰਾਂ ਪਾਸ ਆਪਣਾ ਦੁੱਖੜਾ ਫੋਲਦਿਆਂ ਦੱਸਿਆ ਕਿ ਜਿੱਥੇ ਡੰਪ ਦੇ ਮੁੱਦੇ ਨੂੰ ਲੈ ਕੇ ਹਲਕਾ ਦੱਖਣੀ ਦੇ ਮੋਜੂਦਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤਿੱਖਾ ਸੰਘਰਸ਼ ਕਰ ਰਹੇ ਹਨ, ਉਥੇ ਉਨਾਂ ਦੇ ਹਲਕੇ ਦੀ ਹੀ ਵਾਰਡ ਨੰ: 38 ਦੇ ਲੋਕ ਨਰਕ ਭਰੀ ਜਿੰਦਗੀ ਜੀਅ ਰਹੇ ਹਨ।ਉਨਾਂ ਦੱਸਿਆ ਕਿ ਗਲੀ ਦਾ ਕੂੜਾ ਸੁੱਟਣ ਲਈ ਕੋਈ ਵੀ ਕੂੜਾਦਾਨ ਨਹੀਂ ਹੈ ਅਤੇ ਨਾਂ ਹੀ ਕੂੜੇ ਵਾਲੀ ਟਰਾਲੀ ਕੂੜਾ ਚੁੱਕਣ ਲਈ ਆਉਂਦੀ ਹੈ।ਇਸ ਲਈ ਲੋਕ ਗਲੀ ਵਿੱਚ ਖਾਲੀ ਪਏ ਪਲਾਟਾਂ ਵਿੱਚ ਕੂੜਾ ਸੁੱਟਣ ਨੂੰ ਮਜਬੂਰ ਹਨ, ਜਿਸ ਨਾਲ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਕਈ ਵਾਰ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ, ਪਰ ਇੱਕ ਦੋ ਵਾਰ ਟਰਾਲੀਆਂ ਆਉਣ ਤੋਂ ਬਾਅਦ ਫਿਰ ਉਹੀ ਹਾਲ ਹੈ। ਲੋਕਾਂ ਹੋਰ ਕਿਹਾ ਕਿ ਪ੍ਰਸਾਸ਼ਨ ਨੇ ਉਨਾਂ ਨੂੰ ਭਰੋਸਾ ਦਿੱਤਾ ਸੀ ਕਿ ਸੁੱਟਣ ਲਈ ਇਲਾਕੇ ਵਿੱਚ ਕੂੜਾ ਡੱਬਾ ਲਗਾ ਦਿੱਤਾ ਜਾਵੇਗਾ, ਪਰ ਅੱਜ ਤੱਕ ਕੋਈ ਨਹੀਂ ਬਹੁੜਿਆ।ਲੋਕਾਂ ਇਹ ਵੀ ਸ਼ਿਕਾਇਤ ਕੀਤੀ ਕਿ ਗੁਰਦੁਆਰਾ ਬਾਬਾ ਸੁੱਖਾ ਸਿੰਘ ਵਾਲੀ ਗਲੀ ਵਿੱਚ 4 ਸਟ੍ਰੀਟ ਲਾਈਟਾਂ ਹਨ ਪਰ ਉਹ 6ੇ ਮਹੀਨੇ ਤੋਂ ਬੰਦ ਪਈਆ ਹਨ, ਬਾਰ ਬਾਰ ਸ਼ਿਕਾਤਿਾਂ ਕਰਨ ‘ਤੇ ਵੀ ਅਜੇ ਤੱਕ ਚਾਲੂ ਨਹੀਂ ਕੀਤੀਆਂ ਗਈਆਂ।ਇਸ ਮੋਕੇ ਆਸ਼ੂ, ਗੁਰਵਿੰਦਰ ਸਿੰਘ, ਦਰਸ਼ਨ ਕੌਰ, ਸਿਮਰਨ ਕੌਰ, ਰਣਜੀਤ ਕੌਰ, ਕਰਮਜੀਤ ਕੌਰ, ਹਰਜੀਤ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਵੀ ਹਾਜਰ ਸਨ।
ਇਸ ਸੰਬੰਧੀ ਵਾਰਡ ਨੰ. 38 ਦੀ ਕੋਂਸਲਰ ਹਰਮਿੰਦਰ ਕੌਰ ਸ਼ਾਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਦੇ ਸਪੁੱਤਰ ਕਰਨਬੀਰ ਸਿੰਘ ਸ਼ਾਮ ਨੇ ਕਿਹਾ ਕਿ ਮਾਮਲਾ ਉਨਾਂ ਦੇ ਧਿਆਨ ਵਿੱਚ ਨਹੀ ਹੈ, ਪਰ ਹੁਣ ਪਤਾ ਲੱਗਣ ‘ਤੇ ਇਹ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇਗਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media