Friday, July 17, 2026

ਵਿਰਾਸਤੀ ਇਤਿਹਾਸਕ ਪ੍ਰਦਰਸ਼ਨੀ ਦਾ ਅਯੋਜਨ 26 ਅਗਸਤ ਦਿਨ ਬੁੱਧਵਾਰ ਨੂੰ

ਮਾਲੇਰਕੋਟਲਾ/ ਸੰਦੌੜ, 21 ਅਗਸਤ (ਹਰਮਿੰਦਰ ਸਿੰਘ ਭੱਟ) – ਇੰਡੀਅਨ ਨੈਸ਼ਨਲ ਟਰਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਮਾਲੇਰਕੋਟਲਾ ਚੈਪਟਰ ਵੱਲੋਂ ਸਥਾਨਕ ਬਸ ਸਟੈਂਡ ਦੇ ਨਜ਼ਦੀਕ ਕਾਲੀ ਮਾਤਾ ਮੰਦਰ ਦੇ ਹਾਲ ਵਿੱਚ 26 ਅਗਸਤ ਦਿਨ ਬੁੱਧਵਾਰ ਨੂੰ ਵਿਰਾਸਤੀ ਇਤਿਹਾਸਕ ਪ੍ਰਦਰਸ਼ਨੀ ਦਾ ਅਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨੀ ਵਿੱਚ ਸ਼੍ਰੀ ਨਰਿੰਦਰ ਪਾਲ ਸਿੰਘ, ਲੁਧਿਆਣਾ ਵਲੋਂ ਕੀਮਤੀ ਤੇ ਦੁਰਲਭ ਸਿੱਕੇ, ਸਿੱਖ ਇਤਿਹਾਸ ਨਾਲ ਸਬੰਧਿਤ ਹਥਿਆਰਾਂ ਦੀ ਵੰਨਗੀ, ਪੁਰਾਤਨ ਹੱਥ ਲਿਖਤਾਂ, ਰਾਜਿਆਂ-ਮਹਾਰਾਜਿਆਂ, ਨਵਾਬਾਂ ਦੇ ਸਮੇਂ ਦੇ ਸਿੱਕੇ, ਪੁਸਤਕਾਂ, ਗ੍ਰਾਮੋਫੋਨ ਮਸ਼ੀਨਾਂ, ਪੁਰਾਤਨ ਕੈਮਰੇ, ਪੁਰਾਣੇ ਗਹਿਣੇ, ਪਥਰਾਟ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਇਸ ਪ੍ਰਦਰਸ਼ਨੀ ਦਾ ਸ਼ੁਭ ਆਰੰਭ ਸੈਰ-ਸਪਾਟਾ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਚੀਫ਼ ਐਗਜ਼ੈਕਟਿਵ ਅਫ਼ਸਰ ਸ: ਨਵਜੋਤਪਾਲ ਸਿੰਘ ਰੰਧਾਵਾ ਕਰਨਗੇ। ਇਨਟੈਕ ਚੈਪਟਰ ਮਾਲੇਰਕੋਟਾਲ ਦੇ ਇਸ ਵਿਸ਼ੇਸ਼ ਉਪਰਾਲੇ ਅਧੀਨ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਦਿੱਤੇ ਗਏ ਹਨ। ਇਨਟੈਕ ਟੀਮ ਦੇ ਸਮੂਹ ਮੈਂਬਰ ਪ੍ਰਦਰਸ਼ਨੀ ਨੂੰ ਸਫ਼ਲ ਬਣਾਉਣ ਦੇ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਇਸ ਪ੍ਰਦਰਸ਼ਨੀ ਦਾ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹੋਵੇਗਾ। ਪ੍ਰਦਰਸ਼ਨੀ ਦੀ ਪ੍ਰਧਾਨਗੀ ਸ਼੍ਰੀ ਅਮਿਤ ਕੁਮਾਰ ਬੈਂਬੀ, ਐਸ.ਡੀ.ਐਮ. ਮਾਲੇਰਕੋਟਲਾ ਕਰਨਗੇ।ਇਨਟੇਕ ਪੰਜਾਬ ਦੇ ਕਨਵੀਨਰ ਡਾ. ਸੁਖਦੇਵ ਸਿੰਘ ਵਿਸ਼ੇਸ਼ ਤੌਰ ਤੇ ਇਸ ਪ੍ਰਦਰਸ਼ਨੀ ਵਿੱਚ ਪਹੰਚ ਰਹੇ ਹਨ। ਚੈਪਟਰ ਮਾਲੇਰਕੋਟਲਾ ਦੇ ਕਨਵੀਨਰ ਡਾ.ਸਲੀਮ ਮੁਹੰਮਦ ਅਤੇ ਸਮੂਹ ਟੀਮ ਵੱਲੋਂ ਇਤਿਹਾਸ ਤੇ ਇਤਿਹਾਸਕ ਵਿਰਾਸਤੀ ਵਸਤਾਂ ਦੇ ਪ੍ਰੇਮੀਆਂ ਨੂੰ ਹੁਮ ਹੁਮਾ ਕੇ ਪ੍ਰਦਰਸ਼ਨੀ ਵਿੱਚ ਸ਼ਾਮਿਲ ਹੋਣ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply