Tuesday, February 3, 2026

’ਆਪ’ ਨੂੰ 10 ਦਿਨਾਂ ਭਰਤੀ ਮੁਹਿੰਮ ਦੇ ਪਹਿਲੇ ਦਿਨ ਸਮਰਾਲਾ ਵਿੱਚ ਮਿਲਿਆ ਭਰਵਾਂ ਹੁੰਗਾਰਾ

PPN2208201503

ਸ਼ਮਰਾਲਾ, 22 ਅਗਸਤ (ਪ. ਪ) – 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਪੰਜਾਬ ਭਰ ਵਿੱਚ 20 ਅਗਸਤ ਤੋਂ 10 ਦਿਨਾਂ ਲਈ ਆਮ ਆਦਮੀ ਪਾਰਟੀ ਵੱਲੋਂ ਮੈਂਬਰਾਂ ਦੀ ਭਰਤੀ ਸ਼ੁਰੂ ਕੀਤੀ ਗਈ ਹੈ। ਇਸ ਭਰਤੀ ਮੁਹਿੰਮ ਨੂੰ ਪੰਜਾਬ ਭਰ ਵਿੱਚ ਭਰਵਾਂ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਅੱਜ ਸਮਰਾਲਾ ਵਿਖੇ ਇਸ ਭਰਤੀ ਮੁਹਿੰਮ ਦਾ ਆਗਾਜ਼ ਦਿੱਲੀ ਤੋਂ ਆਈ ਟੀਮ ਦੇ ਮੈਂਬਰ ਅਲੋਕ ਵਰਮਾ ਅਬਜ਼ਰਬਰ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ, ਸੁਨੀਲ ਤੋਮਰ, ਅਮਿਤ ਤਮਰ, ਕਰਨ ਅਤੇ ਉਮੇਸ਼ ਗੋਇਲ ਨੇ ਕੀਤਾ। ਅੱਜ ਸਮਰਾਲਾ ਵਿਧਾਨ ਸਭਾ ਹਲਕੇ ਵਿੱਚ ਦਸ ਵੱਖ ਵੱਖ ਥਾਵਾਂ ਤੇ ਟੇਬਲ ਲਗਾ ਕੇ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ।ਇਸ ਭਰਤੀ ਸਬੰਧੀ ਪਾਰਟੀ ਵੱਲੋਂ ਟੋਲ ਫਰੀ ਨੰਬਰ 8007006003 ਜਾਰੀ ਕੀਤਾ ਗਿਆ ਹੈ। ਜਿਸ ਕਿਸੇ ਵਿਅਕਤੀ ਨੇ ਮੈਂਬਰ ਬਣਨਾ ਹੁੰਦਾ ਹੈ ਤਾਂ ਉਹ ਇਸ ਟੋਲ ਫਰੀ ਨੰਬਰ ਤੇ ਕਾਲ ਕਰਨ ਉਪਰੰਤ ਮੈਂਬਰ ਭਰਤੀ ਦਾ ਮੈਸਿਜ ਆ ਜਾਂਦਾ ਹੈ ਅਤੇ ਵਿਅਕਤੀ ਦੀ ਮੈਂਬਰਸ਼ਿਪ ਹੋ ਜਾਂਦੀ ਹੈ। ਅੱਜ ਦੀ ਭਰਤੀ ਮੁਹਿੰਮ ਵਿੱਚ ਜਿਸ ਤਰ੍ਹਾਂ ਲੋਕਾਂ ਦਾ ਉਤਸ਼ਾਹ ਦੇਖਿਆ ਗਿਆ ਉਸ ਤੋਂ ਸਹਿਜੇ ਅੰਦਾਜਾ ਲੱਗ ਜਾਂਦਾ ਹੈ ਕਿ ਲੋਕੀ ਇਸ ਭ੍ਰਿਸ਼ਟ ਤੰਤਰ ਤੋਂ ਬਹੁਤ ਅੱਕ ਚੁੱਕੇ ਹਨ ਅਤੇ ਤੀਸਰੇ ਬਦਲ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਤਤਪਰ ਹਨ। ਅੱਜ ਭਰਤੀ ਮੁਹਿੰਮ ਤਹਿਤ ਮੈਂਬਰ ਬਣਨ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਰਿਹਾ ਅਤੇ ਲੋਕੀਂ ਮੋਬਾਇਲ ਰਾਹੀਂ ਸਿੱਧੇ ਮੈਂਬਰ ਬਣਦੇ ਰਹੇ ਅਤੇ ਜਿਨ੍ਹਾਂ ਕੋਲ ਮੋਬਾਇਲ ਦੀ ਸੁਵਿਧਾ ਨਹੀਂ ਸੀ ਤਾਂ ਉਨ੍ਹਾਂ ਦਾ ਭਰਤੀ ਫਾਰਮ ਭਰਿਆ ਜਾਂਦਾ ਸੀ।
ਅੱਜ ਦੀ ਭਰਤੀ ਮੁਹਿੰਮ ਮੌਕੇ ਸਮਰਾਲਾ ਹਲਕੇ ਤੋਂ ਕਾਫੀ ਪਾਰਟੀ ਮੈਂਬਰ ਹਾਜਰ ਸਨ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਜਥੇਦਾਰ ਸੁਜਾਨ ਸਿੰਘ ਮੰਜਾਲੀ ਕਲਾਂ, ਜਗਤਾਰ ਸਿੰਘ ਦਿਆਲਪੁਰਾ, ਮਨਪ੍ਰੀਤ ਸਿੰਘ ਸਮਰਾਲਾ, ਡਾ. ਹਰਬੰਸ ਲਾਲ, ਕਸ਼ਮੀਰੀ ਲਾਲ, ਹਰਦੀਪ ਸਿੰਘ, ਨਰੇਸ਼ ਵਾਲੀਆ, ਬੰਤ ਸਿੰਘ, ਸੰਤੋਖ ਸਿੰਘ ਨਾਗਰਾ, ਰਿੰਪੀ ਵਰਮਾ, ਮਲਕੀਤ ਸਿੰਘ, ਹਰਜੀਤ ਸਿੰਘ, ਕੁਲਵੀਰ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ ਮਾਣਕੀ, ਮੇਵਾ ਸਿੰਘ, ਅਵਤਾਰ ਸਿੰਘ ਉਟਾਲਾਂ, ਜਸਪਾਲ ਸਿੰਘ ਸਮਰਾਲਾ, ਚੌਧਰੀ ਧਿਆਨ ਸਿੰਘ, ਧੰਨਵੰਤ ਸਿੰਘ, ਆਦਿ ਹਾਜਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply