Thursday, October 15, 2026

ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਕੌਸਮੋਟੌਲਜੀ ਵਿਭਾਗ ਦਾ ਪਹਿਲਾ ਸਥਾਨ

PPN2208201521

ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਕੌਸਮੋਟੌਲਜੀ ਵਿਭਾਗ ਦੇ ਸਮੈਸਟਰ ਦ[;ੋਫ਼ ਦਹਨਖ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦੋ ਪੁਜ਼ੀਸ਼ਨਾਂ ਹਾਸਿਲ ਕੀਤੀਆਂ।ਅਮਨਦੀਪ ਕੌਰ 353ਫ਼400 ਅੰਕ ਪ੍ਰਾਪਤ ਕਰਕੇ ਪਹਿਲੇ ਅਤੇ ਜੋਬਨਪ੍ਰੀਤ ਕੌਰ 346ਫ਼400 ਅੰਕ ਪ੍ਰਾਪਤ ਕਰਕੇ ਦੂਸਰੇ ਸਥਾਨ ਤੇ ਰਹੀ।
ਪ੍ਰਿੰਸੀਪਲ ਡਾ. (ਮਿਸਿਜ਼) ਨੀਲਮ ਕਾਮਰਾ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਤੇ ਡਾ. (ਮਿਸਿਜ਼) ਨੀਰੂ ਚੱਡਾ, ਮਿਸ ਦੇਵੀਕਾ ਕੁਮਾਰੀ ਨੇ ਬੱਚਿਆਂ ਦੀ ਮਿਹਨਤ ਅਤੇ ਲਗਨ ਦੀ ਤਾਰੀਫ ਕਰਦੇ ਹੋਏ ਅੱਗੇ ਲਈ ਸ਼ੁਭਕਾਮਨਾਵਾਂ ਦਿੱਤੀਆਂ।ਇਸ ਵਿਭਾਗ ਦੇ ਹਰ ਸਾਲ ਦੇ ਨਤੀਜੇ ਸ਼ਾਨਦਾਰ ਆ ਰਹੇ ਹਨ ਅਤੇ ਪਿਛਲੇ ਸਾਲ ਵੀ ਯੂਨੀਵਰਸਿਟੀ ਵਿੱਚੋਂ ਪਹਿਲੇ ਸਥਾਨ ਹਾਸਲ ਕੀਤੇ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply