Tuesday, February 3, 2026

ਰੱਖੜ ਪੁੰਨਿਆ ਦੇ ਮੇਲੇ ਮੌਕੇ ਸਿਆਸੀ ਕਾਨਫਰੰਸ ਲਈ ਹੋਈ ਚਰਚਾ

PPN2208201527

ਰਈਆ, 21 ਅਗਸਤ (ਬਲਵਿੰਦਰ ਸਿੰਘ ਸੰਧੂ) – ਆਮ ਆਦਮੀ ਪਾਰਟੀ ਨੇ ਜ਼ਿਲ੍ਹੇ ਭਰ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।28 ਸਤੰਬਰ 2015 ਨੂੰ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਰੱਖੜੀ ਦੇ ਤਿਉਹਾਰ ਮੌਕੇ ਰਾਜ ਪੱਧਰੀ ਸਿਆਸੀ ਕਾਨਫਰੰਸ ਕਰਨ ਲਈ ਬਾਬਾ ਬਕਾਲਾ ਹਲਕੇ ਦੇ ਵਲੰਟੀਅਰਾਂ ਨਾਲ ਤੀਜੇ ਪੜਾਅ ਵਿੱਚ ਮੀਟਿੰਗ ਕੀਤੀ ਸੀ।ਆਪ ਦੇ ਸੀਨੀਅਰ ਵਲੰਟੀਅਰ ਬਲਜੀਤ ਸਿੰਘ ਸ਼ਾਨ, ਮਨਜੀਤ ਸਿੰਘ ਰਈਆ ਦੇ ਉਪਰਾਲਿਆਂ ਨਾਲ ਭਰਵੇਂ ਇਕੱਠ ਵਾਲੀ ਹੋਈ ਮੀਟਿੰਗ ਵਿੱਚ ਆਪ ਦੇ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਦੇ ਅਬਜ਼ਰਵਰ ਇਕਬਾਲ ਸਿੰਘ ਭਾਗੋਵਾਲੀਆ ਅਤੇ ਜ਼ੋਨ ਇੰਾਰਜ਼ ਗੁਪਤੇਸ਼ਵਰ ਬਾਵਾ ਚੋਂਕ ਮਹਿਤਾ ਉਚੇਚੇ ਤੌਰ ‘ਤੇ ਪਹੁੰਚੇ ਸਨ।ਹਲਕਾ ਬਾਬਾ ਬਕਾਲਾ ਵਿੱਚ ਸੰਭਾਵੀਂ ਉਮੀਦਵਾਰ ਵਜੋਂ ਜਾਣੇ ਜਾ ਰਹੇ ਬਲਜੀਤ ਸਿੰਘ ਭੱਟੀ ਸਠਿਆਲਾ ਨੇ ਹਲਕੇ ਦੇ ਵਰਕਰਾਂ ਨੁੰ ਸੱਦਾ ਦਿੱਤਾ ਕਿ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁਨਿੰਆਂ ਦੇ ਮੇਲੇ ਤੇ 2017 ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਦਾ ਬਿੱਗਲ ਵਜਾ ਦਿਉ।ਬੁਲਾਰਿਆਂ ਨੇ ਹਲਕੇ ਦੇ ਲੋਕਾਂ ਨੁੰ ਕਿਹਾ ਕਿ ਰਵਾਇਤੀ ਧਿਰਾਂ ਨੁੰ ਦਰ ਕਿਨਾਰਾ ਕਰਕੇ ਸੂਬੇ ਦੇ ਹਿੱਤਾਂ ਨੁੰ ਮਹਿਫੂਜ਼ ਰੱਖਣ ਲਈ ਪੰਜਾਬ ਵਿੱਚ ਆਪ ਦੀ ਵਜ਼ਾਰਤ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ।ਇਸ ਮੌਕੇ ਇਕਬਾਲ ਸਿੰਘ ਭਾਗੋਵਾਲੀਆ ਨੇ ਸੰਬੋਧਨੀ ਭਾਸ਼ਣ ਵਿੱਚ ਕਿਹਾ ਕਿ ਆਪ ਸ਼ਹਿਰਾਂ ਦੇ ਬਰਾਬਰ ਹੀ ਪਿੰਡਾਂ ਵਿੱਚ ਨਰੋਈ ਸੋਚ ਦੇ ਲੋਕਾਂ ਨੁੂੰ ਨਾਲ ਤੋਰਨ ਵਿੱਚ ਸਫਲ ਹੋ ਰਹੀ ਹੈ।ਵਲੰਟੀਅਰ ਅਮਰਜੀਤ ਕੌਰ ਮੁੱਛਲ ਨੇ ਕਿਹਾ ਕਿ ‘ਆਪ’ ਦੇ ਮੁੱਖੀ ਅਰਵਿੰਦ ਕੇਜਰੀਵਾਲ ਵਲੋਂ ਨਿਜ਼ਾਮ ਨੂੰ ਬਦਲਣ ਦਾ ਹੋਕਾਂ ਸਾਡੇ ਲਈ ਟੀਚਾ ਹੈ, ਜਿਸ ਕਰਕੇ ਸਾਨੁੂੰ ਸਮੂਹਿਕ ਤੌਰ ਤੇ ਸਮਾਜ ਵਿੱਚ ਆਪ ਅਨੁਸਾਰ ਤਬਦੀਲੀ ਲਈ ਜ਼ਮੀਨੀ ਪੱਧਰ ਤੇ ਯਤਨ ਸ਼ੁਰੂ ਕਰ ਦੇਣੇ ਚਾਹੀਦੇ ਹਨ।ਬਲਜੀਤ ਸਿੰਘ ਸ਼ਾਨ ਅਤੇ ਮਨਜੀਤ ਸਿੰਘ ਨੇ ਭਰੋਸ਼ਾ ਦਿੱਤਾ ਕਿ ਰੱਖੜ ਪੁਨਿੰਆਂ ਦੇ ਅਵਸਰ ਤੇ ਰਈਆ ਚੋਂ ਆਪ ਦੇ ਹਜ਼ਾਰਾਂ ਵਲੰਟੀਅਰ ਭਰਵੀਂ ਗਿਣਤੀ ਵਿੱਚ ਕਾਨਫਰੰਸ ਵਿੱਚ ਸ਼ਾਮਲ ਹੋਣਗੇ ਅਤੇ 2017 ਦੇ ਮਿਸ਼ਨ ਨੂੰ ਸਫਲ ਕਰਨ ਲਈ ਰਈਆ ਦੇ ਹਰ ਬੂਥ ਤੇ ਆਪ ਦੇ ਹਮਾਇਤੀ ਵੋਟਰਾਂ ਨੁੂੰ ਪ੍ਰੇਰਿਤ ਕਰਨ ਲਈ ਮੌਰਚਾ ਸੰਭਾਲਣਗੇ।
ਇਸ ਮੌਕੇ ਇਸ ਵਿਸ਼ਾਲ ਇਕੱਠ ਨੁੂੰ ਸੰਬੋਧਨ ਕਰਨ ਵਾਲਿਆਂ ਵਿੱਚ ਪੂਰਨ ਸਿੰਘ, ਗੁਰਦਿਆਲ ਸਿੰਘ, ਬੱਲੂ ਬੁਟਾਰੀ, ਸੁਖਦੇਵ ਸਿੰਘ ਵਡਾਲਾ ਕਲਾਂ, ਸਮਸ਼ੇਰ ਸਿੰਘ ਸ਼ੇਰਾ, ਮਨਜੀਤ ਸਿੰਘ ਰਈਆ, ਕਪਤਾਨ ਸਿੰਘ, ਬਲਦੇਬ ਸਿੰਘ ਪਨੁੂੰ, ਪ੍ਰੋ: ਇੰਦਰ ਸਿੰਘ, ਬਿੰਦੂ ਨਿੱਕਾ ਰਈਆ, ਕਵਲਜੀਤ ਸਿੰਘ ਬੁੱਢਾਥੇਹ, ਸਤਨਾਮ ਸਿੰਘ ਪ੍ਰਧਾਨ ਬਿਆਸ,ਪ ੍ਰਵੀਨ ਕੁਮਾਰ ਸੰਨੀ, ਤੀਰਥ ਸਿੰਘ, ਮਲਕੀਤ ਸਿੰਘ ਪੱਡੇ, ਮਨਮੀਤ ਸਿੰਘ ਮਨੂੰ ਪਿੰਡ ਗਗੜੇਵਾਲ, ਮਨਜਿੰਦਰ ਸਿੰਘ, ਮੋਹਣੀ ਨਿੱਕਾ, ਜੈਲਦਾਰ ਮਹਿੰਦਰ ਸਿੰਘ ਧਿਆਨਪੁਰ, ਲਵਲੀ ਬਿਆਸ, ਬਿੱਟੂ ਟਕਾਪੁਰ, ਗੁਰਦੇਵ ਸਿੰਘ ਟੋਨੀ ਟਕਾਪੁਰ,ਰਾਜਾ ਜੱਗੀ, ਸੁਖਦੇਵ ਸਿੰਘ ਟਕਾਪੁਰ, ਬਾਬਾ ਪੂਰਨ ਸਿੰਘ ਗਗੜੇਵਾਲ, ਜੱਜ ਭਲਾਈਪੁਰ, ਦਲਬੀਰ ਸਿੰਘ ਟਕਾਪੁਰ (ਕਾਮਰੇਡ), ਮਨਪ੍ਰੀਤ ਮਨੂੰ ਗਗੜੇਵਾਲ, ਜ਼ੋਬਨ, ਜਗਰੂਪ ਸਿੰਘ ਭਲਾਈਪੁਰ, ਮਹਿਲ ਸਿੰਘ ਟਪਿਆਲਾ, ਬਲਜੀਤ ਸਿੰਘ ਜਮਾਲਪੁਰ, ਸੋਨਾ ਟਕਾਪੁਰ ਕੈਪਟਨ ਸਿੰਘ ਆਦਿ ਹਾਜਿਰ ਹਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply