Saturday, March 14, 2026

ਗੋਆਰ-ਵਣਜਾਰਾ ਸਮਾਜ ਦੀ ਮਹੱਤਵਪੂਰਨ ਇਕੱਤਰਤਾ ਦਿੱਲੀ ਵਿੱਚ ਅੱਜ ਤੋਂ

ਦਿੱਲੀ, 22 ਅਗਸਤ (ਅੰਮ੍ਰਿਤ ਲਾਲ ਮੰਨਣ) – ਦੇਸ਼ ਦੇ ਆਜ਼ਾਦ ਹੋਣ ਦੇ ਬਾਵਜੂਦ ਵੀ ਆਪਣੇ ਹੱਕ ਹਾਸਲ ਕਰਨ ਲਈ 69 ਸਾਲਾਂ ਤੋਂ ਜੱਦੋ-ਜ਼ਹਿਦ ਕਰ ਰਹੇ ਗੋਆਰ-ਵਣਜਾਰਾ ਸਮਾਜ ਵੱਲੋਂ ਲਾਮਬੰਦੀ ਲਈ 22-23 ਅਗਸਤ ਨੂੰ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਵਿੱਚ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ਵਿਸ਼ੇਸ਼ ਮੀਟਿੰਗ ਹੋ ਰਹੀ ਹੈ।ਸ. ਜਗੀਰ ਸਿੰਘ ਬੜਤੀਆ ਕਾਰਜਕਾਰੀ ਪ੍ਰਧਾਨ ਆਲ ਇੰਡੀਆ ਸੰਤ ਸੇਵੇ ਲਾਲ ਵਣਜਾਰਾ ਸੰਘ ਨੇ ਸਮੁੱਚੇ ਦੇਸ਼ ਦੇ ਸਮਾਜ ਪ੍ਰੇਮੀ ਅਤੇ ਨਿਰ-ਸਵਾਰਥ ਹੋ ਕੇ ਸਮਾਜ ਦੀ ਸੇਵਾ ਕਰਨ ਵਾਲੇ ਗੋਆਰ ਬਣਜਾਰਾ ਸਮਾਜ ਦੇ ਸਾਰੇ ਸਮਾਜਿਕ ਅਤੇ ਰਾਜਨੀਤਕ ਸੰਗਠਨਾਂ ਦੇ ਕਾਰਜ ਕਰਤਾਵਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਜਦੋਂ ਸਮਾਜ ਦੇ ਸਾਰੇ ਸੰਗਠਨ ਇਕ ਹੋ ਕੇ ਸਮਾਜ ਦੀ ਤਰੱਕੀ ਲਈ, ਮੌਲਿਕ ਅਧਿਕਾਰਾਂ ਦੀ ਪ੍ਰਾਪਤੀ ਅਤੇ ਸੰਵਿਧਾਨਿਕ ਅਧਿਕਾਰਾਂ ਦੀ ਸੁਰੱਖਿਆ ਲਈ ਸੰਘਰਸ਼ ਦੀ ਰਣਨੀਤੀ ਤੈਅ ਕਰਨ ਜਾ ਰਹੇ ਹਾਂ ਤਾਂ ਸਾਰੇ ਸ਼ਾਮਿਲ ਹੋ ਕੇ ਆਪਣਾ ਯੋਗਦਾਨ ਪਾਉਣ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply