Sunday, April 12, 2026

ਸਮਾਜ ਅੰਦਰ ਹੋ ਰਹੀ ”ਭਰੂਣ ਹੱਤਿਆ”ਦਾ ਰੁਝਾਨ ਕਦੋਂ ਖਤਮ ਹੋਵੇਗਾ

ਡਰਾਉਣੇ ਅੰਕੜਿਆਂ ਤੇ ਧਿਆਨ ਮਾਰਿਆ ਜਾਵੇ ਤਾਂ 1000 ਲੜਕਿਆਂ ਪਿਛੇ 798 ਲੜਕੀਆਂ

PPN2308201501

ਸੰਦੌੜ, 23 ਅਗਸਤ (ਹਰਮਿੰਦਰ ਸਿੰਘ ਭੱਟ) – ਅੱਜ ਦੇ ਵਿਗਿਆਨਕ ,ਤਕਨੀਕੀ ਅਤੇ ਸਾਇੰਸ ਦੇ ਯੁੱਗ ਵਿੱਚ ਮਨੁੱਖ ਬੇਸੱਕ ਤਰੱਕੀ ਕਰ ਰਿਹਾ ਹੈ।ਪਰ ਮਰਦ ਪ੍ਰਧਾਨ ਦੇ ਸਮਾਜ ਅੰਦਰ ਅੋਰਤ ਨੂੰ ਆਪਣੇ ਪੈਰ ਦੀ ਜੁੱਤੀ ਹੀ ਸਮਝਿਆ ਜਾਦਾਂ ਹੈ।ਦੇਸ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਲਤਾੜੇ ਗਰੀਬ ਬੱਚਿਆਂ ਦੀ ਹਮਦਰਦ ਸੀ੍ਰਮਤੀ ਮਦਰ ਟਰੇਸਾ, ਅਕਾਸ ਵਿੱਚ ਉਡਾਰੀਆਂ ਭਰਨ ਵਾਲੀ ਕਲਪਨਾ ਚਾਵਲਾ, ਰਾਸਟਰਪਤੀ ਦੇ ਅਹੁੱਦੇ ਤੇ ਬਿਰਾਨਮਾਨ ਰਹੀ ਸੀ੍ਰਮਤੀ ਪ੍ਰਤਿਭਾ ਪਾਟਲ, ਹਾਕੀ ਨੂੰ ਬਲੰਦੀਆਂ ਤੇ ਲਿਜਾਣ ਵਾਲੀ ਖਿਡਾਰਨ ਰਾਣੀ ਤੋਂ ਇਲਾਵਾ ਹੋਰ ਵੀ ਸਨਮਾਨਜਨ ਅੋਰਤ ਨੇ ਜਮੀਨ ਤੋਂ ਲੈ ਕੇ ਅਸਮਾਨ ਤੱਕ ਤਰੱਕੀ ਕਰਨ ਵਾਲੀ ਬੇਟੀ ਅੱਜ ਫਿਰ ਵਿਚਾਰੀ ਹੀ ਗਿਣੀ ਜਾ ਰਹੀ ਹੈ। ਇਸ ਤਰਾਂ ਸਮਾਜ ਅੰਦਰ ਹੋ ਰਹੀ ਭਰੂਣ ਹੱਤਿਆ ਨੂੰ ਲੈ ਕੇ ਨਵੇਂ ਵਰੇ ਦੀ ਆਮਦ ਤੇ ਕੁੜੀਆਂ ਦੀ ਲੋਹੜੀ ਵੀ ਧੂਮਧਾਮ ਨਾਲ ਮਨਾਈਏ ਇਸ ਸਾਰੇ ਵਰਤਾਰੇ ਸਬੰਧੀ ਗੱਲਬਾਤ ਕਰਦਿਆਂ ਪ੍ਰਿਸੀਪਲ ਸ. ਬਾਬੂ ਸਿੰਘ ਸੰਦੌੜ, ਚੇਅਰਮੈਨ ਡਾ. ਜਗਤਾਰ ਸਿੰਘ ਮਾਰਕੀਟ ਕਮੇਟੀ ਸੰਦੌੜ, ਲੇਖਕ ਗੁਰਜੀਤ ਕੋਰ ਬਿਸਨਗੜ੍ਹ, ਲੇਖਿਕਾ ਅਮਨਦੀਪ ਕੋਰ ਜਲਵਾਣਾ ਨੇ ਆਪੋ ਆਪਣੇ ਵਿਚਾਰਾਂ ਦੁਆਰਾ ਸਮਾਜ ਅੰਦਰ ਫੈਲੀ ਮਾੜੀ ਕੁਰੀਤੀ ਬਾਰੇ ਕਿਹਾ ਕਿ ਭਰੂਣ ਹੱਤਿਆ ਇੱਕ ਮਾੜਾ ਰੁਝਾਨ ਹੈ।ਇਹ ਰੁਝਾਨ ਜਿਆਦਾ ਪੜ੍ਹੇ ਲਿਖੇ ਲੋਕਾਂ ਵਿੱਚ ਕਿਤੇ ਜਿਆਦਾ ਹੈ ਕਿਉਕਿ ਉਹ ਸਿਰਫ ਬੇਟੇੱ ਤੱਕ ਹੀ ਸੀਮਤ ਰਹਿ ਜਾਂਦੇ ਹਨ।ਦੂਜੇ ਪਾਸੇ ਗਰੀਬ ਵਰਗ ਦੇ ਲੋਕਾਂ ਵਿੱਚ ਗਰੀਬੀ ਹੋਣ ਕਾਰਣ ਉਹਨਾਂ ਨੂੰ ਅੱਜ ਪੰਜਾਬ ਅੰਦਰ ਹੋ ਰਹੇ ਅਲਟਾਸਾਊਂਡ ਦਾ ਖਰਚ ਹੀ ਕਰਨਾ ਔਖਾ ਹੈ।ਉਹਨਾਂ ਕਿਹਾ ਕਿ ਪੰਜਾਬ ਅੰਦਰ ਸਮਾਜਿਕ ਜੱਥੇਬੰਦੀਆਂ ,ਧਾਰਮਿਕ ਜੱਥੇਬੰਦੀਆਂ ਤੋਂ ਇਲਾਵਾ ਹੋਰ ਸੰਗਠਨਾਂ ਨੂੰ ਇੱਕ ਬੀੜਾ ਚੁੱਕ ਕੇ ਲਹਿਰ ਚਲਾਉਣੀ ਚਾਹੀਦੀ ਹੈ ਕਿ ਜੇਕਰ ਬੇਟੀ ਹੀ ਨਾ ਰਹੀ ਤਾਂ ਸਮਾਜ ਅੱਗੇ ਕਿੱਥੇ ਵਧੇਗਾ।ਦੇਸ ਦੇ ਲੀਡਰਾਂ ਨੂੰ ਉਹਨਾਂ ਦੀ ਮਾਂ (ਬੇਟੀ) ਨੇ ਹੀ ਜਨਮ ਦੇ ਕੇ ਸਮਾਜ ਦੀ ਸਿਰਜਣਾ ਕੀਤੀ ਹੈ, ਜਿਹਨਾਂ ਨੇ ਅੱਜ ਤੱਕ ਭਰੂਣ ਹੱਤਿਆ ਕਰਨ ਵਾਲੇ ਮਾੜੇ ਅਨਸਰਾਂ ਤੇ ਕਾਨੂੰਨ ਦਾ ਸਿਕੰਜਾ ਨਹੀ ਕਸਿਆ।
ਵਰਨਣਯੋਗ ਹੈ ਕਿ ਜੇਕਰ ਪੰਜਾਬ ਅੰਦਰ 2011 ਦੇ ਲਿੰਗ ਅਨੁਪਾਤ ਦੇ ਡਿਰਾਉਣੇ ਅੰਕੜਿਆਂ ਤੇ ਧਿਆਨ ਮਾਰਿਆ ਜਾਵੇ ਤਾਂ 1000 ਲੜਕਿਆਂ ਪਿਛੇ 798 ਲੜਕੀਆਂ ਹਨ।ਪਰ ਅੱਜ ਪੰਜਾਬ ਅੰਦਰ 1135 ਅਲਰਾਸਾਊੂਂਡ ਮਸੀਨਾਂ ਨੂੰ ਸਰਕਾਰ ਨੇ ਮਨਜੂਰੀ ਦਿੱਤੀ ਹੋਈ ਹੈ, ਜਿਸ ਨਾਲ ਜਿਆਦਾ ਭਰੂਣ ਹੱਤਿਆ ਜਾਂ ਗਰਭ ਗਿਰਾਉਣ ਦੇ ਆਸਾਰ ਬਣੇ ਹਨ।ਕੀ ਬੇਟੀ ਬਚਾਉ,ਬੇਟੀ ਪੜਾਉ ਦਾ ਸੁਪਨਾ ਸਾਕਾਰ ਹੋਵੇਗਾ।ਅੱਜ ਬਾਬਾ ਨਾਨਕ ਨੂੰ ਇਹ ਬੇਟੀਆਂ ਪੁਛਦੀਆ ਹਨ ਕਿ ‘ਜਿੱਤ ਜੰਮੇ ਰਜਾਨ’ ਦੇ ਹੁਕਮ ਅਨੁਸਾਰ ਸਾਡੇ ਨਾਲ ਮਰਦ ਪ੍ਰਧਾਨ ਸਾਨੂੰ ਜਨਮ ਸਮੇਂ ਹੀ ਕੂੜੇ ਵਿੱਚ ਸੁੱਟ ਦਿੰਦਾ ਹੈ ਇਹ ਰੁਝਾਨ ਕਦੋਂ ਖਤਮ ਹੋਵੇਗਾ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply