
ਅੰਮ੍ਰਿਤਸਰ, 16 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅਕਾਲੀ ਦਲ ਅਤੇ ਰਾਜਸਾਂਸੀ ਹਲਕਾ ਇੰਚਾਰਜ ਸ. ਵੀਰ ਸਿੰਘ ਲੋਪੋਕੇ ਦੀ ਅਗੁਵਾਈ ਹੇਠ ਖਾਲਸਾ ਮਜਦੂਰ ਯੂਨੀਅਨ ਦੇ ਹਜਾਰਾਂ ਵਰਕਰਾਂ ਨੇ ਅਕਾਲੀ ਬੀਜੇਪੀ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਨੂੰ ਸਮਰਧਨ ਦਿਤਾ। ਪਿੰਡ ਬੋਪਾਰਾਏ ਬਾਜ ਸਿੰਘ ਵਿੱਚ ਮੋਨੂ ਚੱਡਾ ਵੱਲੋਂ ਆਯੋਜਿਤ ਵਿਸ਼ਾਲ ਰੈਲੀ ਵਿੱਚ ਸ. ਲੋਪੋਕੇ ਨੇ ਵੀ ਵਰਕਰਾਂ ਦੀ ਹੋਸਲਾ ਅਫਜਾਈ ਕਰਦਿਆਂ ਉਹਨਾ ਨੂੰ ਆਪਣਾ ਪੂਰਣ ਸਹਿਯੋਗ ਦੇਣ ਦਾ ਭਰੋਸਾ ਦਿਤਾ। ਇਸ ਮੌਕੇ ਸ. ਲੋਪੋਕੇ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਪਿਛਲੇ ਦਸ ਸਾਲਾਂ ਦੌਰਾਨ ਦੇਸ਼ ਦੀ ਗਰੀਬ ਜਨਤਾ ਦੇ ਲਈ ਖਰਚ ਹੋਣ ਵਾਲੇ ਲੱਖਾਂ ਕਰੋੜਾਂ ਰੁਪਇਆਂ ਨੂੰ ਉਹਨਾ ਤੇ ਖਰਚ ਕਰਨ ਦੀ ਬਜਾਏ ਉਨ੍ਹਾਂ ਪੈਸੇਆਂ ਦਾ ਘੌਟਾਲਾ ਕਰ ਗਏ। ਇਨ੍ਹਾਂ ਦਸ ਸਾਲਾਂ ਵਿੱਚ ਕਾਂਗਰਸ ਦੀ ਸਰਕਾਰ ਨੇ ਦੇਸ਼ ਦੀ ਸੁਰਖਿਆ ਨੂੰ ਇਨਾ ਕਮਜੋਰ ਕਰ ਦਿੱਤਾ ਹੈ ਕਿ ਅੱਜ ਛੋਟੇ ਤੋਂ ਛੋਟਾ ਮੁਲਕ ਭਾਰਤ ਨੂੰ ਅੱਖਾਂ ਦਿਖਾ ਰਿਹਾ ਹੈ। ਇਸ ਦੇ ਨਾਲ ਸਰਕਾਰ ਨੇ ਕਿਸਾਨਾਂ ਨੂੰ ਮਿਲਣ ਵਾਲੇ ਮੁਆਵਜੇ ਤੱਕ ਬੰਦ ਕਰ ਦਿੱਤੇ। ਜਿਸ ਦੇ ਚਲਦਿਆਂ ਅੱਜ ਕਰਜੇ ਹੇਠ ਦਬਿਆ ਦੇਸ਼ ਦਾ ਕਿਸਾਨ ਆਤਮ ਹੱਧਿਆ ਕਰਨ ਤੇ ਮਜਬੂਰ ਹੈ। ਉਹਨਾ ਕਿਹਾ ਕਿ ਕਾਂਗਰਸ ਦੀ ਪਿਛਲੀ ਦਸ ਸਾਲਾਂ ਦੀ ਕਾਰਗੁਜਾਰੀ ਦੇ ਚਲਦਿਆਂ ਦੇਸ਼ ਭਰ ਚ ਪਾਰਟੀ ਦੀ ਹਾਲਤ ਇਸ ਹੱਦ ਤੱਕ ਮਾੜੀ ਹੋ ਗਈ ਹੈ ਕਿ ਉਸਨੂੰ ਚੰਦਾ ਦੇਣ ਵਾਲਿਆਂ ਦਾ ਵੀ ਟੋਟਾ ਪੈ ਗਿਆ ਹੈ। ਸ਼੍ਰੀ ਜੇਤਲੀ ਨੇ ਕਿਹਾ ਕਿ ਅਗਰ ਲੋਕਾਂ ਨੂੰ ਸ਼ੰਪੂਰਨ ਵਿਕਾਸ ਚਾਹਿਦਾ ਹੈ ਅਤੇ ਉਹ ਚਾਹੁੰਦੇ ਹਨ ਕਿ ਉਹਨਾ ਦੇ ਬੱਚੇ ਪਿੰਡਾਂ ਵਿੱਚ ਵੀ ਰਿਹ ਕੇ ਵੱਡੇ ਸ਼ਹਿਰਾਂ ਵਾਂਗ ਤੱਰਕੀ ਕਰ ਸਕੇ, ਤਾਂ ਉਹਨਾ ਨੂੰ ਦੇਸ਼ ਵਿੱਚ ਨਰੇਂਦਰ ਮੋਦੀ ਦੀ ਸਰਕਾਰ ਲੈ ਕੇ ਆਉਣ। ਇਸ ਮੌਕੇ ਵਿਨੋਦ ਚੱਡਾ, ਬਾਬਾ ਕਰਤਾਰ, ਚਿਮਨ, ਬਲਬੀਹ ਅਤੇ ਨਿਕੂ ਸਹਿਤ ਭਾਰੀ ਸੰਖਿਆ ਵਿੱਚ ਵਰਕਰ ਹਾਜਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media