Monday, March 16, 2026

ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜ਼ਿ.) ਤੇ ਮਹਾਂਵੀਰ ਇੰਟਰਨੈਸ਼ਨਲ ਵੱਲੋਂ ਮੁਫਤ ਮੈਡੀਕਲ ਕੈਂਪ

PPN2308201503

ਮਲੇਰਕੋਟਲਾ (ਸੰਦੌੜ), 23 ਅਗਸਤ (ਹਰਮਿੰਦਰ ਸਿੰਘ ਭੱਟ) – ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜ਼ਿ.) ਤੇ ਮਹਾਂਵੀਰ ਇੰਟਰਨੈਸ਼ਨਲ (ਸ਼ਾਖਾ) ਮਾਲੇਰਕੋਟਲਾ ਵੱਲੋਂ ਐਸ.ਐਸ ਜੈਨ ਤਪਾ ਬਰਾਦਰੀ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਮੁਫਤ ਮੈਡੀਕਲ ਕੈਂਪ ਸਥਾਨਕ ਲਾਲਾ ਕੁੰਦਨ ਲਾਲ ਜੈਨ ਧਰਮਸ਼ਾਲਾ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਮਾਜ ਸੇਵੀ ਸ਼੍ਰੀ ਅਮਰ ਨਾਥ ਗੁਪਤਾ, ਝੰਡੇ ਦੀ ਰਸਮ ਸ਼੍ਰੀ ਮੁਕੇਸ਼ ਦੁਆ, ਜਯੋਤੀ ਪ੍ਰਚੰਡ ਦੀ ਰਸਮ ਸੱਤਪਾਲ ਜਿੰਦਲ ਮਾਸਟਰ ਜੀ ਵੱਲੋਂ ਕੀਤਾ ਗਿਆ। ਜਥੇਬੰਦੀ ਦੇ ਚੇਅਰਮੈਨ ਸ਼੍ਰੀ ਜੀਵਨ ਸਿੰਗਲਾ ਨੇ ਮਹਿਮਾਨਾਂ ਅਤੇ ਹਾਜ਼ਰੀਨ ਨੂੰ ਜੀ ਆਇਆ ਕਿਹਾ। ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਡਾ.ਪ੍ਰਦੀਪ ਓਸਵਾਲ ਨੇ ਦੱਸਿਆ ਕਿ ਉਕਤ ਕੈਂਪ ‘ਚ ਅਮਰ ਹਸਪਤਾਲ ਪਟਿਆਲਾ ਦੇ ਡਾ.ਵਿਵੇਕ ਸਿੰਗਲਾ ਡੀ.ਐਮ (ਕਾਰਡੀਓ), ਡਾ.ਆਰ.ਐਸ ਨਾਗਪਾਲ ਐਮ.ਐਸ (ਅਰਥੋ), ਡਾ.ਭੁਪਿੰਦਰ ਸਿੰਘ ਡੀ.ਐਨ.ਬੀ (ਗੈਸਟਰੋ), ਡਾ.ਸੋਰਵ ਕਾਂਸਲ ਐਮ.ਬੀ.ਬੀ.ਐਸ, ਐਮ.ਐਸ, ਈ.ਐਨ.ਟੀ, ਡਾ. ਮਾਨਸੀ ਕਾਂਸਲ ਐਮ.ਡੀ (ਸਕਿਨ ਅਤੇ ਵੀ.ਡੀ), ਡਾ.ਕਰੀਸ਼ਨ ਯਾਦਵ ਐਮ.ਡੀ, ਡਾ.ਸਤਨਾਮ ਸਿੰਘ ਤੇ ਮੈਡਮ ਹਰਜੀਤ ਕੌਰ ਆਦਿ ਡਾਕਟਰਾਂ ਵੱਲੋਂ ਦਿਲ ਦੇ ਰੋਗ, ਕੰਨ, ਨੱਕ, ਗੱਲਾ, ਚਮੜੀ ਰੋਗ, ਪੇਟ ਰੋਗ, ਬੱਚਿਆਂ ਦੀਆਂ ਬੀਮਾਰੀਆਂ, ਜੋੜਾਂ ਅਤੇ ਹੱਡਿਆਂ ਦੇ ਰੋਗਾਂ ਤੇ ਆਮ ਬਿਮਾਰੀਆਂ ਦੇ ਲਗਭਗ 940 ਮਰੀਜ਼ਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਜਥੇਬੰਦੀ ਵੱਲੋਂ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਕੈਂਪ ਦੌਰਾਨ ਕੈਲਸ਼ੀਅਮ ਟੈਸਟ ਲਗਭਗ 120, ਬਲੱਡ ਸ਼ੂਗਰ ਟੈਸਟ 413 ਤੇ 140 ਮਰੀਜ਼ਾਂ ਦੀ ਈ.ਸੀ.ਜੀ ਕੀਤੀ ਗਈ।
ਕੈਂਪ ਨੂੰ ਸਫਲ ਬਣਾਉਣ ਲਈ ਜਥੇਬੰਦੀ ਦੇ ਚੇਅਰਮੈਨ ਜੀਵਨ ਸਿੰਗਲਾ, ਜਨਰਲ ਸਕੱਤਰ ਪ੍ਰਦੀਪ ਓਸਵਾਲ, ਖਜਾਨਚੀ ਜੀਵਨ ਗੁਪਤਾ ਤੋਂ ਇਲਾਵਾ ਮੋਹਨ ਸ਼ਾਮ, ਉੱਘੇ ਉਦਯੋਗਪਤੀ ਮੁਹੰਮਦ ਜਮੀਲ ਵਕੀਲ ਬ੍ਰਾਦਰਜ਼, ਨਰੇਸ਼ ਜੈਨ, ਨਰੇਸ਼ ਓਸਵਾਲ, ਵਿਨੈ ਜੈਨ, ਕੇਸਰ ਸਿੰਘ ਭੁੱਲਰਾਂ, ਸੰਜੀਵ ਓਸਵਾਲ, ਸੰਜੈ ਜੈਨ, ਹੈਪੀ ਜੈਨ, ਸੁਨੀਲ ਜੈਨ, ਨਵਨੀਤ ਵਰਮਾ, ਦੀਪਕ ਦੂਆ, ਦੀਪਕ ਮਿੰਟੂ, ਵਿਕਰਾਂਤ ਗਰਗ, ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply