
ਅਲਗੋਂ ਕੋਠੀ, 24 ਅਗਸਤ (ਹਰਦਿਆਲ ਸਿੰਘ ਭੈਣੀ) ਸਥਾਨਕ ਸਰਕਾਰੀ ਕੰਨਿਆ ਹਾਈ ਸਕੂਲ ਦੀਆਂ ਵਿਦਿਆਰਥਣਾਂ ਦੀਆਂ ਪੜ੍ਹਾਈ ਸਬੰਧੀ ਮੁੱਢਲੀਆਂ ਲੋੜਾਂ ਤੇ ਹੋਰ ਸਹੂਲਤਾਂ ਵਾਸਤੇ ਸਕੂਲ ਦੇ ਮੁੱਖ ਅਧਿਆਪਕ ਸz: ਸੁਭਿੰਦਰਜੀਤ ਸਿੰਘ ਤੇ ਸਮੂੰਹ ਸਟਾਫ ਨੇ 15,000/- (ਪੰਦਰਾਂ ਹਜ਼ਾਰ ਰੁਪਏ) ਦਾਨ ਦੀ ਰਾਸ਼ੀ ਦਿੱਤੀ। ਸਕੂਲ ਦੀ ਪ੍ਰਾਰਥਨਾ ਸਭਾ ਉਪਰੰਤ ਕਰਵਾਏ ਸੰਖੇਪ ਸਮਾਗਮ ਦੌਰਾਨ ਸਕੂਲ ਦੇ ਮੁੱਖ ਅਧਿਆਪਕ ਤੇ ਬਾਕੀ ਸਟਾਫ ਨੇ ਦਾਨ ਦੀ ਇਹ ਰਾਸ਼ੀ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ: ਮਨਜੀਤ ਸਿੰਘ ਨੂੰ ਸੌਂਪੀ। ਇਸ ਰਾਸ਼ੀ ਨੂੰ ਸਕੂਲ ਭਲਾਈ ਫੰਡ ਵਿੱਚ ਜਮ੍ਹਾਂ ਕਰਵਾ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਸ: ਸੁਭਿੰਦਰਜੀਤ ਸਿੰਘ ਨੇ ਦੱਸਿਆ ਕਿ ਸਮੂਹ ਸਟਾਫ ਦੇ ਯਤਨਾਂ ਸਦਕਾ ਕੁੱਝ ਅਰਸਾ ਪਹਿਲਾਂ ਹੀ ਸਕੂਲ ਨੂੰ 10000/- ਹਜ਼ਾਰ ਰੁਪਏ ਦਾਨ ਦੀ ਰਾਸ਼ੀ ਵਜੋਂ ਮਿਲੇ ਸਨ ਅਤੇ ਸਕੂਲ ਭਲਾਈ ਵਾਸਤੇ ਦਾਨ ਦੀ ਰਾਸ਼ੀ ਵਾਸਤੇ ਅਜਿਹੇ ਯਤਨ ਜਾਰੀ ਰਹਿਣਗੇ।ਚੇਅਰਮੈਨ ਸ: ਮਨਜੀਤ ਸਿੰਘ ਨੇ ਮੁੱਖ ਅਧਿਆਪਕ ਤੇ ਸਮੂੰਹ ਸਟਾਫ ਦੀ ਰੱਜਵੀਂ ਸ਼ਲਾਘਾ ਕੀਤੀ ਤੇ ਇਲਾਕਾ ਨਿਵਾਸੀਆਂ ਵੱਲੋਂ ਪੂਰੇ ਸਹਿਯੋਗ ਦਾ ਯਕੀਨ ਦਿਵਾਇਆ।ਇਸ ਮੌਕੇ ਤੇ ਸਕੂਲ ਸਟਾਫ ਵਿੱਚੋਂ ਬਲਜੀਤ ਸਿੰਘ, ਰੇਸ਼ਮ ਸਿੰਘ, ਮਹਾਂਵੀਰ ਕੁਮਾਰ, ਸੁਖਚੈਨ ਸਿੰਘ, ਮੈਡਮ ਅਦਿਤੀ, ਮੈਡਮ ਦਵਿੰਦਰ ਕੌਰ, ਮੈਡਮ ਜਗਮੀਤ ਕੌਰ, ਮੈਡਮ ਨਰਿੰਦਰ ਕੌਰ ਆਦਿ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media