Friday, September 25, 2026

ਸਿਮਰਨ ਹਸਪਤਾਲ ਵਿਖੇ ਹੱਡੀਆਂ ਦਾ ਫ੍ਰੀ ਮੈਡੀਕਲ ਚੈਕਅੱਪ ਕੈਂਪ ਲੱਗਾ

PPN2408201502
ਭਿੱਖੀਵਿੰਡ, 24 ਅਗਸਤ (ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਸਥਿਤ ਸਿਮਰਨ ਹਸਪਤਾਲ ਖੇਮਕਰਨ ਰੋਡ ਵਿਖੇ ਹੱਡੀਆਂ ਦਾ ਫ੍ਰੀ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦੌਰਾਨ ਅੰਮ੍ਰਿਤਸਰ ਤੋਂ ਹੱਡੀਆਂ ਦੇ ਮਸ਼ਹੂਰ ਡਾਕਟਰ ਇੰਦਰ ਮੋਹਨ ਸ਼ਰਮਾ ਐਮ.ਬੀ.ਬੀ.ਐਸ (ਐਮ.ਐਸ, ਐਮ.ਸੀ.ਐਚ) ਆਰਥੋ ਨੇ ਹੱਡੀਆਂ ਤੇ ਪੋਲੀਓ ਦੇ ਮਰੀਜ਼ਾਂ ਦਾ ਚੈਕਅੱਪ ਕੀਤਾ।ਇਸ ਸਮੇਂ ਹਸਪਤਾਲ ਦੇ ਡਾਇਰੈਕਟਰ ਡਾ. ਗੁਰਮੇਜ ਸਿੰਘ ਵੀਰਮ ਨੇ ਦੱਸਿਆ ਕਿ ਬਾਰਡਰ ਏਰੀਆ ਦੇ ਲੋਕਾਂ ਦੀ ਮਦਦ ਲਈ ਹਸਪਤਾਲ ਵੱਲੋਂ ਵੱਧ ਤੋਂ ਵੱਧ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਹਰੇਕ ਮਰੀਜ਼ ਦਾ ਇਲਾਜ਼ ਤਸੱਲੀਬਖਸ਼ ਕੀਤਾ ਜਾਂਦਾ ਹੈ।ਉਨਾਂ ਦੱਸਿਆ ਕਿ ਹਸਪਤਾਲ ਵਲੋਂ ਹਰ ਬੁੱਧਵਾਰ ਨੂੰ ਮਰੀਜਾਂ ਦਾ 3 ਤੋਂ 4 ਵਜੇ ਤੱਕ ਫ੍ਰੀ ਮੈਡੀਕਲ ਚੈਕਅੱਪ ਡਾਕਟਰ ਇੰਦਰ ਮੋਹਨ ਸ਼ਰਮਾ ਕਰਦੇ ਹਨ ਅਤੇ ਹਰ ਵੀਰਵਾਰ ਨੂੰ ਕਾਲੇ ਪੀਲੀਏ ਦੇ ਫ੍ਰੀ ਟੈਸਟ ਕੀਤੇ ਜਾਂਦੇ ਹਨ।ਇਸ ਮੌਕੇ ਚੈਕਅੱਪ ਲਈ ਆਏ ਮਰੀਜ਼ਾਂ ਤੋਂ ਇਲਾਵਾ ਹਸਪਤਾਲ ਦਾ ਸਟਾਫ ਹਰਪਾਲ ਸਿੰਘ, ਲੱਕੀ ਨਰੂਲਾ, ਹਰਚੰਦ ਸਿੰਘ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply