Friday, September 25, 2026

ਮਾਸਟਰ ਕਾਡਰ ਯੂਨੀਅਨ ਪਠਾਨਕੋਟ ਦੀ ਅਹਿਮ ਮੀਟਿੰਗ ਮੁਕੰਮਲ

ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਲਈ ਮੰਗੇ ਸੁਝਾਅ

ਪਠਾਨਕੋਟ/ ਬਟਾਲਾ, 24 ਅਗਸਤ (ਨਰਿੰਦਰ ਬਰਨਾਲ) – ਐਤਵਾਰ ਨੂੰ ਮਾਸਟਰ ਕਾਡਰ ਪਠਾਨਕੋਟ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਰਮਨ ਕੁਮਾਰ ਦੀ ਪ੍ਰਧਾਨਗੀ ਹੇਠ ਸ.ਸ.ਸ.ਸ ਦੌਲਤਪੁਰ ਰੱਖੀ ਗਈ ਜਿਸ ਵਿੱਚ ਪਠਾਨਕੋਟ ਜਿਲੇ’ਚ ਕੰਮ ਕਰਦੇ ਅਧਿਆਪਕਾਂ ਨੂੰ ਪਹਿਲੇ ਹੀ ਦਿਨ ਸੱਦਾ ਭੇਜ ਦਿੱਤਾ ਗਿਆ।ਇਸ ਮੀਟਿੰਗ ਵਿੱਚ ਯੂਨੀਅਨ ਦੀ ਡੀ.ਪੀ.ਆPPN2408201504ਈ.ਪੰਜਾਬ ਨਾਲ ਹੋਈ ਮੀਟਿੰਗ ਬਾਰੇ ਦੱਸਿਆ ਅਤੇ 25 ਅਗਸਤ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਹੋਣ ਜਾ ਰਹੀ ਮੀਟਿੰਗ ਸੰਬੰਧੀ ਅਧਿਆਪਕਾਂ ਕੋਲੋਂ ਸੁਝਾਅ ਮੰਗੇ। ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਆਏ ਹੋਏ ਅਧਿਆਪਕਾਂ ਨੂੰ 25 ਅਗਸਤ ਦੀ ਮੀਟਿੰਗ ਦੇ ਮੁੱਦੇ ਜਿਵੇਂ ਸਿੱਖਿਆ ਨੀਤੀ 2003 ਏ.ਸੀ.ਪੀ ਅਧੀਨ ਤਰੱਕੀਆਂ ਆਦਿ ਬਾਰੇ ਜਾਣਕਾਰੀ ਦਿੱਤੀ। ਪ੍ਰਧਾਨ ਰਮਨ ਕੁਮਾਰ ਨੇ ਵੋਕੇਸ਼ਨਲ ਸਿੱਖਿਆ ਅਧੀਨ ਨੋਵੀਂ, ਦੱਸਵੀਂ ਜਮਾਤ ਵਿੱਚ ਹਿੰਦੀ, ਸਮਾਜਿਕ ਸਿੱਖਿਆ ਵਿਸ਼ਿਆਂ ਨੂੰ ਆਪਸ਼ਨਲ ਕਰਨ ਦਾ ਵੀ ਵਿਰੋਧ ਕੀਤਾ ਅਤੇ ਇਸ ਅਹਿਮ ਮੁੱਦੇ ਨੂੰ ਪੰਜਾਬ ਪੱਧਰ ਤੇ ਸਿੱਖਿਆ ਮੰਤਰੀ ਸਾਹਮਣੇ ਚੁੱਕਣ ਦਾ ਵੀ ਫੈਸਲਾ ਲਿਆ। ੲਸ ਮੌਕੇ ਰਾਕੇਸ਼ ਪਠਾਨੀਆ, ਵਿੱਤ ਸਕੱਤਰ ਰਾਕੇਸ਼ ਮਨਵਾਲ, ਪ੍ਰੈੱਸ ਸਕੱਤਰ ਬਿਕਰਮਜੀਤ ਸਿੰਘ ਬੈਂਸ, ਮੀਤ ਪ੍ਰਧਾਨ ਰਜਿੰਦਰ ਭੰਡਾਰੀ, ਹੇਮ ਰਾਜ, ਅਰੁਣ ਸਿੰਘ, ਰਾਜੇਸ਼ ਆਦਿ ਅਹੁਦੇਦਾਰ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply