Friday, September 25, 2026

ਪਿੰਡ ਚੂੰਘ ਦਾ ਸਲਾਨਾ ਜੋੜ ਮੇਲਾ ਗਾਇਕਾ ਖੁਸ਼ਬੂ ਕੌਰ ਨੇ ਲੁੱਟਿਆ

PPN2408201503

ਬਟਾਲਾ, 24 ਅਗਸਤ (ਨੰਿਰੰਦਰ ਬਰਨਾਲ) – ਪਿੰਡ ਚੂੰਗ ਵਿਖੇ ਬਾਬਾ ਗੁਲਾਬ ਦਾਸ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਕਰਾਇਆ ਗਿਆ।ਜਿਸ ਵਿੱਚ ਕੇ. ਐਸ ਸਿਆਲਕਾ, ਸੁਖਵਿੰਦਰ ਰਾਜੂ ਤੋਂ ਇਲਾਵਾ ਪੰਜਾਬ ਦੀ ਨਾਮਵਰ ਗਾਇਕਾ ਖੁਸ਼ਬੂ ਕੌਰ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ।ਮੇਲਾ ਕਮੇਟੀ ਅਤੇ ਪ੍ਰਬੰਧਕਾਂ ਨੇ ਗਾਇਕਾ ਖੁਸਬੂ ਕੌਰ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕੀਤਾ।ਇਸ ਮੌਕੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਉਚੇਚੇ ਤੌਰ ਤੇ ਪਹੁੰਚੇ।ਉਹਨਾਂ ਦੇ ਨਾਲ ਗੁਰਮੀਤ ਸਿੰਘਖੱਬੇ ਰਾਜਪੂਤਾਂ ਚੇਅਰਮੈਨ ਮਾਰਕੀਟ ਕਮੇਟੀ ਮਹਿਤਾ, ਐਸ.ਐਚ.ਓ ਮਹਿਤਾ ਮੁਖਵਿੰਦਰ ਸਿੰਘ, ਏ.ਐਸ.ਆਈ ਗੁਰਵਿੰਦਰ ਸਿੰਘ ਢਿੱਲੋਂ, ਬਖਸ਼ੀ ਥਾਣੇਵਾਲ, ਗੁਰਪ੍ਰੀਤ ਸਿੰਘ ਬਾਬਾ ਬਕਾਲਾ ਸਾਹਿਬ, ਗੁਰਮੀਤ ਸਿੰਘ ਮਾਨ, ਗੋਰੀ ਥਾਣੇਵਾਲ, ਨਿਰਮਲ ਸਿੰਘ ਥਾਣੇਵਾਲ, ਅਤੇ ਬਿਕਰਮ ਸਿੰਘ ਬਿੱਕਾ ਵੀ ਮੋਜੂਦ ਸਨ। ਮੁੱਖ ਪ੍ਰਬੰਧਕ ਰਾਣਾ ਚੂੰਗ ਨੇ ਪ੍ਰਬੰਧਕਾਂ ਦਾ ਮੇਲੇ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply