Wednesday, April 29, 2026

ਕਾਂਗਰਸ ਦਾ ਸਾਬਕਾ ਚੇਅਰਮੈਂਨ ਅਜੀਤਪਾਲ ਸਿੰਘ ਅਕਾਲੀ ਦਲ ਵਿੱਚ ਸ਼ਾਮਿਲ

ਕਾਂਗਰਸ ਪਾਰਟੀ ਵਿਚ ਵੱਧ ਰਹੀ ਧੜੇਬੰਦੀ ਕਾਰਨ ਲਿਆ ਅਹਿਮ ਫੈਸਲਾ – ਅਜੀਤਪਾਲ ਸਿੰਘ

ਪੱਟੀ, 25 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਕਾਂਗਰਸ ਦੇ ਸਾਬਕਾ ਚੇਅਰਮੈਂਨ ਅਜੀਤਪਾਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਣ ਕੀਤਾ। ਅਜੀਤਪਾਲ ਸਿੰਘ ਦਾ ਅਕਾਲੀ ਦਲ ਵਿੱਚ ਸ਼ਮੂਲੀਅਤ ਕਰਨ ਮੌਕੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਆ ਰਹੀ ਦਰਾਰ ਦੇ ਚਲਦਿਆਂ ਉਹਨਾਂ ਨੇ ਇਹ ਫੈਸਲਾ ਲਿਆ ਹੈ।ਚੇਅਰਮੈਨ ਅਜੀਤਪਾਲ ਸਿੰਘ ਦਾ ਪਾਰਟੀ ਵਿਚ ਸ਼ਾਮਿਲ ਹੋਣ ਤੇ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਉਨ੍ਹਾਂ ਦਾ ਨਿਘਾ ਸਵਾਗਤ ਕੀਤਾ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਬੋਲਦਿਆਂ ਬੀਬਾ ਪ੍ਰਨੀਤ ਕੌਰ ਕੈਰੋਂ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਧਰਮ ਨਿਰਪੱਖ ਪਾਰਟੀ ਹੈ ਅਤੇ ਪਾਰਟੀ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਬਣਦਾ ਸਨਮਾਨ ਦਿੱਤਾ ਜਾਂਦਾ ਹੈ।ਇਸ ਮੌਕੇ ਗੁਰਚਰਨ ਸਿੰਘ ਚੰਨ ਸ਼ਹਿਰੀ ਪ੍ਰਧਾਨ, ਸੁਰਿੰਦਰ ਕੁਮਾਰ ਸ਼ਿੰਦਾ ਪ੍ਰਧਾਨ ਨਗਰ ਕੌਂਸਲ ਪੱਟੀ, ਕੰਵਲਪ੍ਰੀਤ ਸਿੰਘ ਗਿੱਲ ਮੀਤ ਪ੍ਰਧਾਨ, ਅਜੀਤਪਾਲ ਸਿੰਘ, ਪਾਲ ਸਿੰਘ ਖੋਏ ਵਾਲੇ, ਮਿੱਠੂ ਸਿੰਘ ਪ੍ਰਧਾਨ ਰਿਕਸ਼ਾ ਯੂਨੀਅਨ, ਥਾਣਾ ਸਿੰਘ, ਮਨਜੀਤ ਸਿੰਘ ਮੰਨਾ, ਕੁਲਦੀਪ ਸਿੰਘ ਬਿੱਲਾ, ਬਲਜੀਤ ਸਿੰਘ ਸਾਬ, ਗੁਰਚਰਨ ਸਿੰਘ ਡੱਲ, ਸੁਰਜਨ ਸਿੰਘ, ਹਰਭਜਨ ਸਿੰਘ, ਹਰਦੀਪ ਸਿੰਘ ਠੇਕੇਦਾਰ, ਪਿਆਰਾ ਸਿੰਘ, ਦਰਸੇਮ ਸਿੰਘ ਸੇਮਾ, ਕ੍ਰਿਸ਼ਨ ਕੁਮਾਰ, ਗੁਰਮਜੀਤ ਸਿੰਘ, ਦੇਸ਼ ਰਾਜ, ਸੁਖਦੇਵ ਸਿੰਘ, ਪ੍ਰੇਮ ਸਿੰਘ, ਗੱਜਣ ਸਿੰਘ, ਰੇਸ਼ਮ ਸਿੰਘ, ਹੀਰਾ, ਰਮਨਦੀਪ ਸਿੰਘ, ਸੁਖਮਣ ਸਿੰਘ, ਸ਼ਿੰਦਾ ਸਿੰਘ, ਲਵ, ਅਜੇ ਕੁਮਾਰ, ਗੱਜਣ ਸਿੰਘ, ਬਿੱਟਾ ਸਿੰਘ, ਬੰਟੀ, ਅਜੀਤ ਸਿੰਘ, ਲੱਖਾ ਸਿੰਘ, ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply