
ਪੱਟੀ, 26 (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਅੱਜ ਪਿੰਡ ਸ਼ੇਰੋ ਵਿਧਾਨ ਸਭਾ ਹੱਲਕਾ ਪੱਟੀ ਵਿੱਚ ਆਕਲੀ ਦਲ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਾ ਜਦੋ ਪਿੰਡ ਸ਼ੇਰੋ ਤੋ ਬਲਵਿੰਦਰ ਸਿੰਘ, ਬਚਿੱਤਰ ਸਿੰਘ ਮੋਹਣ ਸਿੰਘ, ਸਰਨਦੀਪ ਸਿੰਘ, ਬਾਜ ਸਿੰਘ, ਰਾਜਬੀਰ ਸਿੰਘ, ਸੱਕਤਰ ਸਿੰਘ, ਕਸ਼ਮੀਰ ਸਿੰਘ, ਕਾਰਜ ਸਿੰਘ ਆਦਿ ਕਈ ਪ੍ਰੀਵਾਰ ਅਕਾਲੀ ਦਲ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਬਿਕਰਮਜੀਤ ਸਿੰਘ ਦੀ ਹਾਜਰੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਕਲ ਇੰਚਾਰਜ ਬਿਕਰਮਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਸਮੇਂ ਸਮੇਂ ਦੀਆ ਸਰਕਾਰਾਂ ਤੋ ਪੂਰੀ ਤਰਾਂ ਅੱਕ ਚੁੱਕੇ ਹਨ।ਕਿਉਂਕਿ ਅੱਜ ਤੱਕ ਕੋਈ ਵੀ ਸਿਆਸੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀ ਉੱਤਰ ਸਕੀ ਜਿਸ ਕਾਰਨ ਪੰਜਾਬ ਦੇ ਲੋਕ ਅਗਾਮੀ 2017 ਦੀਆ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਦਰਕਾਰ ਬਣਾਉਣ ਲਈ ਆਪ ਮੁਹਾਰੇ ਹੀ ਪਾਰਟੀ ਦੀ ਰਿਕਾਰਡ ਮੈਂਬਰਸ਼ਿਪ ਹਾਸਲ ਕਰ ਰਹੇ ਹਨ। ਇਸ ਮੌਕੇ ਰਣਜੀਤ ਸਿੰਘ ਚੀਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਭਰਤੀ ਮੁਹਿੰਮ ਵਿੱਚ ਵੱਧ ਚੜ ਕੇ ਯੋਗਦਾਨ ਪਾ ਰਹੇ ਹਨ।ਉਨਾਂ ਦੱਸਿਆ ਕੀ ਪਾਰਟੀ ਵੱਲੋ ਚਲਾਈ ਮੁਹਿੰਮ ਦੇ ਤਹਿਤ ਜੇ ਕੋਈ ਵਿਅਕਤੀ ਪਾਰਟੀ ਦਾ ਸਿੱਧਾ ਮੈਂਬਰ ਬਣਨਾ ਚਾਹੁੰਦਾ ਹੈ ਤਾਂ 800-700-6003 ਨੰਬਰ ‘ਤੇ ਆਪਣੇ ਮੋਬਾਇਲ ਨੰਬਰ ਤੋ ਮਿਸ ਕਾਲ ਕਰੋ ਅਤੇ ਉਨਾਂ ਦੀ ਅਗਵਾਈ ‘ਚ ਪਾਰਟੀ ਪ੍ਰਧਾਨ ਕੇਜਰੀਵਾਲ ਦੇ ਬੈਨਰ ਵੀ ਲਗਾਏ ਗਏ।
Punjab Post Daily Online Newspaper & Print Media