Saturday, September 26, 2026

ਸਰਕਾਰੀ ਸਕੂਲ ਕਿਲ੍ਹਾ ਟੇਕ ਸਿੰਘ ‘ਚ ਚਾਰ ਰੋਜ਼ਾ ਸਕਾਊਟ ਤੇ ਗਾਈਡੈਂਸ ਕੈਂਪ ਸ਼ੁਰੂ

U
U

ਬਟਾਲਾ, 26 ਅਗਸਤ (ਨਰਿੰਦਰ ਬਰਨਾਲ )- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਿਲ੍ਹਾ ਟੇਕ ਸਿੰਘ ਵਿਖੇ ਭਾਰਤ ਸਕਾਊਟ ਪੰਜਾਬ ਵੱਲੋਂ ਚਾਰ ਰੋਜ਼ਾ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਕੈਂਪ ਵਿੱਚ ਡੀ.ਓ.ਸੀ. ਦਿਲਬਾਗ ਸਿੰਘ, ਤਰਲੋਕ ਸਿੰਘ, ਹਰਪਾਲ ਸਿੰਘ ਅਤੇ ਮੈਡਮ ਸਤਿੰਦਰ ਕੌਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਕਾਊਟ, ਗਾਈਡ ਨਿਯਮ, ਪ੍ਰਣ, ਝੰਡਾ ਗੀਤ, ਪ੍ਰਰਾਥਨਾ ਆਦਿ ਬਾਰੇ ਵਿਸਥਾਰ ‘ਚ ਦੱਸਿਆ ਗਿਆ।ਸ. ਦਿਲਬਾਗ ਸਿੰਘ ਨੇ ਕਿਹਾ ਕਿ ਸਕਾਊਟਸ ਨਾਲ ਜੁੜ ਕੇ ਵਿਦਿਆਰਥੀ ਅਨੁਸ਼ਾਸਨ ‘ਚ ਰਹਿਣਾ ਸਿੱਖ ਸਕਦੇ ਹਨ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸਮਾਜ ਭਲਾਈ ਕੰਮਾਂ ਤੇ ਸੇਵਾ ਦੇ ਖੇਤਰ ‘ਚ ਆਪਣਾ ਯੋਗਦਾਨ ਪਾਉਣ ਲਈ ਵੀ ਪ੍ਰੇਰਤ ਕੀਤਾ ਜਾਂਦਾ ਹੈ। ਇਸ ਮੌਕੇ ਸਕਾਊਟ ਟੀਮ ਵੱਲੋਂ ਕੈਂਪ ਦੀ ਸ਼ੁਰੂਆਤ ਕਰਦਿਆਂ ਵਿਦਿਆਰਥੀਆਂ ਨੂੰ ਸਕਾਊਟ ਦੇ ਨਿਯਮਾਂ ਦੇ ਨਾਲ ਹੀ ਕੈਰੀਅਰ ਦੀ ਚੋਣ ਬਾਰੇ ਵਿਸਥਾਰ ‘ਚ ਦੱਸਿਆ ਗਿਆ।
ਇਸ ਮੌਕੇ ਸਕੂਲ ਪ੍ਰਿਸੀਪਲ ਨਿਰਪਜੀਤ ਕੌਰ ਨੇ ਭਾਰਤ ਸਕਾਊਟ ਪੰਜਾਬ ਦੇ ਟੀਮ ਮੈਂਬਰਾਂ ਦਾ ਕਿਲ੍ਹਾ ਟੇਕ ਸਿੰਘ ਸਕੂਲ ਵਿੱਚ ਸਕਾਊਟ ਗਾਈਡਜ਼ ਦਾ ਚਾਰ ਰੋਜ਼ਾ ਕੈਂਪ ਲਗਾਉਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੈਂਪ ਦੀ ਬਦੌਲਤ ਸਕੂਲ ਦੇ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸ਼ੀਅਤ ਦਾ ਨਿਖਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕੈਂਪ ਜਰੀਏ ਵਿਦਿਆਰਥੀ ਭਵਿੱਖ ਦੀਆਂ ਚਣੌਤੀਆਂ, ਸਮਾਜ ਸੇਵਾ ਦੇ ਖੇਤਰ ਬਾਰੇ ਆਪਣੇ ਗਿਆਨ ‘ਚ ਵਾਧਾ ਕਰ ਸਕਣਗੇ। ਇਸ ਮੌਕੇ ਲੈਕਚਰਾਰ ਅਜੇ ਅਰੋੜਾ, ਜਤਿੰਦਰ ਮਹਾਜਨ, ਅਸ਼ੋਕ ਕੁਮਾਰ, ਸਰਬਜੀਤ ਕੌਰ, ਸੁਖਵਿੰਦਰ ਕੌਰ ਬਾਜਵਾ, ਵੀਨਾ ਰਾਣੀ, ਵਿਸ਼ਵ ਜੋਤੀ, ਰੁਪਿੰਦਰ ਕੌਰ, ਮਾਸਟਰ ਇੰਦਰਜੀਤ ਸਿੰਘ, ਜਤਿੰਦਰਪਾਲ ਸਿੰਘ, ਆਸ਼ੂ ਨੰਦਾ ਸਮੇਤ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply