ਮਾਲੇਰਕੋਟਲਾ (ਸੰਦੌੜ) 26 ਅਗਸਤ (ਹਰਮਿੰਦਰ ਸਿੰਘ ਭੱਟ) – ਪੰਜਾਬ ਉਰਦੂ ਅਕੈਡਮੀ ਵਿੱਚ ਬੂਟੇ ਲਗਾਓ ਮੁਹਿਮ ਦਾ ਆਰੰਭ ਬੀਬੀ ਫ਼ਰਜ਼ਾਨਾ ਆਲਮ ਚੀਫ਼ ਪਾਰਲੀਮਾਨੀ ਸਕੱਤਰ, ਪੰਜਾਬ ਸਰਕਾਰ ਅਤੇ ਅਕੈਡਮੀ ਦੇ ਵਾਈਸ ਚੈਅਰਪਰਸਨ ਨੇ ਪੌਦਾ ਲਗਾਕੇ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਦੂਸ਼ਿਤ ਵਾਤਾਵਰਣ ਨੂੰ ਠੀਕ ਰੱਖਣ ਲਈ ਰੁੱਖ ਲਾਉਣ ਦੀ ਵੱਡੀ ਮਹੱਤਤਾ ਹੈ।ਇਸ ਲਈ ਦੂਸ਼ਿਤ ਵਾਤਾਵਰਣ ਨੂੰ ਠੀਕ ਕਰਨ ਲਈ ਸਮਾਜ ਦੇ ਹਰ ਜ਼ਿੰਮੇਦਾਰ ਵਿਅਕਤੀ ਨੂੰ ਰੁੱਖ ਲਗਾਉਣ ਅਤੇ ਉਹਨਾਂ ਦੀ ਸਾਂਭ-ਸੰਭਾਲ ਰੱਖਣ ਲਈ ਆਪਣਾ ਪੂਰਨ ਯੋਗਦਾਨ ਦੇਣਾ ਚਾਹੀਦਾ ਹੈ। ਸ਼੍ਰੀਮਤੀ ਫ਼ਰਜ਼ਾਨਾ ਆਲਮ ਨੇ ਕੈ.ਐਸ. ਕੰਬਾਈਨ ਦੇ ਐਮ.ਡੀ. ਅਤੇ ਉੱਘੇ ਸਮਾਜ ਸੇਵਕ ਇੰਦਰਜੀਤ ਸਿੰਘ ਮੁੰਡੇ ਦੀ ਵਧੇਰੇ ਸ਼ਲਾਘਾ ਕੀਤੀ, ਜਿਨ੍ਹਾਂ ਨੇ ਮਾਲੇਰਕੋਟਲਾ ਅਤੇ ਇਸ ਦੇ ਆਲੇ-ਦੁਆਲੇ ਦੇ ਨਾਲ-ਨਾਲ ਖ਼ਾਸ ਕਰਕੇ ਪੰਜਾਬ ਉਰਦੂ ਅਕੈਡਮੀ ਨੂੰ ਬੂਟੇ ਲਗਾਉਣ ਅਤੇ ਗੱਦੇਦਾਰ ਘਾਹ ਲਗਾਕੇ ਹਰਾ-ਭਰਾ ਬਣਾਉਣ ਦਾ ਬੇੜਾ ਚੁੱਕਿਆ ਹੈ।ਸ਼੍ਰੀਮਤੀ ਫ਼ਰਜ਼ਾਨਾ ਆਲਮ ਨੇ ਇਸ ਗੱਲ ‘ਤੇ ਵਧੇਰੇ ਜ਼ੋਰ ਦਿੱਤਾ ਕਿ ਵਾਤਾਵਰਣ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣ ਲਈ ਇੰਦਰਜੀਤ ਸਿੰਘ ਮੁੰਡੇ ਵਰਗੇ ਹੋਰ ਨੇਕ ਲੋਕਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈੇ। ਇਸ ਮੌਕੇ ‘ਤੇ ਬੂਟੇ ਲਾਉਣ ਦੀ ਮੁਹਿਮ ਦੇ ਰੂਹੇ ਰਵਾਂ ਇੰਦਰਜੀਤ ਸਿੰਘ ਮੁੰਡੇ ਜਿਹੜੇ ਨਿਸ਼ਕਾਮ ਸੇਵਾ ਨੂੰ ਆਪਣਾ ਮਿਸ਼ਨ ਬਣਾਏ ਹੋਏ ਹਨ ਅਤੇ ਹੁਣ ਤੱਕ ਅਣ-ਗਿਣਤ ਸਕੂਲਾਂ, ਕਾਲਜਾਂ, ਹਸਪਤਾਲਾਂ, ਮੰਦਿਰਾਂ, ਮਸਜਿਦਾਂ ਅਤੇ ਗੁਰੂਦੁਆਰਿਆਂ ਵਿੱਚ ਅਣ-ਗਿਣਤ ਬੂਟੇ ਲਗਾਕੇ ਮਨੁੱਖਤਾ ਦੀ ਜ਼ਬਰਦਸਤ ਸੇਵਾ ਕਰ ਰਹੇ ਹਨ, ਉਹਨਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇੱਕ ਅਨੁਮਾਨ ਅਨੁਸਾਰ 30 ਫ਼ੁੱਟ ਛਤਰੀ ਵਾਲਾ ਰੁੱਖ ਰੋਜ਼ਾਨ 600 ਕਿਲੋ ਆਕਸੀਜਨ ਮਨੁੱਖਤਾ ਨੂੰ ਪ੍ਰਦਾਨ ਕਰਦਾ ਹੈ ਅਤੇ ਬਦਲੇ ਵਿੱਚ ਛਡੀ ਗਈ 900 ਕਿੱਲੋ ਕਾਰਬਨ ਡਾਈਆਕਸਾਈਡ ਖਾਂਦਾ ਹੈ।ਇਸ ਮੌਕੇ ‘ਤੇ ਡਾ. ਮਨਜ਼ੂਰ ਹਸਨ, ਸਕੱਤਰ ਪੰਜਾਬ ਉਰਦੂ ਅਕੈਡਮੀ ਨੇ ਸਾਰੇ ਮਹਿਮਾਨਾਂ ਵਿਸ਼ੇਸ਼ ਤੌਰ ਤੇ ਸ਼੍ਰੀਮਤੀ ਫ਼ਰਜ਼ਾਨਾ ਆਲਮ ਮੁੱਖ ਸੰਸਦੀ ਸਕੱਤਰ, ਪੰਜਾਬ ਸਰਕਾਰ ਅਤੇ ਵਾਈਸ ਚੈਅਰਪਰਸਨ, ਪੰਜਾਬ ਉਰਦੂ ਅਕੈਡਮੀ ਅਤੇ ਇੰਦਰਜੀਤ ਸਿੰਘ ਦਾ ਸੁਅਗਤ ਕੀਤਾ ਅਤੇ ਅਕੈਡਮੀ ਵਿੱਚ ਬੂਟੇ ਲਗਾਉਣ ‘ਤੇ ਆਪਣੀ ਦਿਲੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਬੂਟੇ ਲਗਾਓ ਮੁਹਿੰਮ ਦੇ ਇਸ ਮੌਕੇ ‘ਤੇ ਗੁਰਮੇਲ ਸਿੰਘ ਪਰਸਨਲ ਸਿਕਊਰਟੀ ਅਫ਼ਸਰ, ਹਰਦੀਪ ਸਿੰਘ ਵਧਰਾਵਾਂ, ਸ਼ਫ਼ੀਕ ਅਹਿਮਦ ਖ਼ਾਂ, ਮੁਹੰਮਦ ਬਸ਼ੀਰ ਰਾਣਾ, ਅਤੀਕ-ਉਰ-ਰਹਿਮਾਨ, ਸੁਰੇਸ਼ ਚਾਨਾ, ਮੁਹੰਮਦ ਸਾਦਿਕ, ਨੌਰੀਨ ਅਸ਼ਰਫ਼, ਮੁਹੰਮਦ ਇਮਰਾਨ, ਪੀਰਾਂ ਦਿੱਤਾ, ਅਬਦੁਲ ਗ਼ੱਫ਼ਾਰ ਅਤੇ ਸਿਰਾਜ ਮੁਹੰਮਦ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media