
ਬਠਿੰਡਾ, 27 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਰੱਖੜੀ ਦੇ ਪਵਿੱਤਰ ਤਿਉਹਾਰ ਦੇ ਸਬੰਧ ਵਿਚ ਅੱਜ ਸਮਾਰਟ ਕਿਡਸ ਪਲੇਅ-ਵੇ ਸਕੂਲ ਵਿਚ ਰੱਖੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ।ਸਕੂਲ ਦੀਆਂ ਲੜਕੀਆਂ ਰੰਗ ਬਿਰੰਗੀਆ ਰੱਖੜੀਆਂ ਅਤੇ ਲੜਕੇ ਤੋਹਫੇ ਵਜੋਂ ਮਿਠਆਈ ਅਤੇ ਚਾਕਲੇਟ ਲੈ ਕੇ ਆਏ।ਇਸ ਤਰ੍ਹਾਂ ਹੀ ਪਰੰਪਰਾ ਨਿਭਾਉਦਿਆ ਨੰਨ੍ਹੇ ਮੁੰਨ੍ਹੇ ਬੱਚਿਆ ਨੇ ਇਕ ਦੁਜੇ ਦੇ ਰੱਖੜੀ ਬੰਨ ਕੇ ਇਸ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਅਧਿਆਪਕਾਂ ਨੇ ਦੱਸਿਆ ਕਿ ਭੈਣ ਭਰਾ ਨੂੰ ਆਪਸ ਵਿਚ ਪਿਆਰ ਨਾਲ ਰਹਿਣਾ ਚਾਹੀਦਾ ਹੈ। ਭਰਾਵਾਂ ਨੂੰ ਭੈਣਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਸਕੂਲ ਪ੍ਰਬੰਧਕਾਂ ਨੇ ਇਸ ਵਾਰ ਵੀ ਵਿਦਿਆਰਥੀਆਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ ਜੋ ਹਰ ਵਾਰ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਨੇ ਇਸ ਤਿਉਹਾਰ ਨੂੰ ਮਨਾਉਣ ਲਈ ਸਕੂਲ ਨੂੰ ਆਪਣੀ ਸਹਾਇਤਾ ਦਿੱਤੀ।
Punjab Post Daily Online Newspaper & Print Media