Friday, July 3, 2026

ਚੀਫ ਖਾਲਸਾ ਦੀਵਾਨ ਖਿਲਾਫ ਸ: ਸੋਚ ਦੀ ਪਟੀਸ਼ਨ ਸੀਨੀਅਰ ਡਵੀਜਨ ਦੀ ਅਦਾਲਤ ਵਲੋਂ ਡਿਸਮਿਸ

Charanjit Singh Chadhaਅਮ੍ਰਿਤਸਰ, 27 ਅਗਸਤ (ਜਗਦੀਪ ਸਿੰਘ ਸੱਗੂ) – ਸਾਬਕਾ ਵਾਈਸ ਚਾਂਸਲਰ ਗੁਰੁ ਨਾਨਕ ਦੇਵ ਯੁਨੀਵਰਸਿਟੀ ਸ: ਹਰਭਜਨ ਸਿੰਘ ਸੋਚ ਦੁਆਰਾ ਚੀਫ ਖਾਲਸਾ ਦੀਵਾਨ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਉਣ ਖਾਤਰ 4 ਸਾਲ ਪਹਿਲਾਂ ਬੇਬੁਨਿਆਦ ਤੱਥਾਂ ਦੇ ਅਧਾਰ ‘ਤੇ ਮੁਕੱਦਮਾ ਦਾਇਰ ਕੀਤੇ ਗਏ ਮੁਕੱਦਮੇ ਦਾ ਫੈਸਲਾ ਸੁਣਾਉਂਦਿਆਂ ਸਿਵਲ ਜੱਜ ਸੀਨੀਅਰ ਡਵੀਜਨ ਦੀ ਅਦਾਲਤ ਵਲੋਂ 26-8-15 ਨੂੰ ਸ: ਹਰਭਜਨ ਸਿੰਘ ਸੋਚ ਦੀ ਪਟੀਸ਼ਨ ਡਿਸਮਿਸ ਕਰ ਦਿੱਤੀ ਗਈ ਹੈ, ਕਿਉਂਕਿ ਅਦਾਲਤ ਵਿੱਚ ਸ: ਹਰਭਜਨ ਸਿੰਘ ਸੋਚ ਵਲੋਂ ਲਗਾਏ ਗਏ ਸਾਰੇ ਦੋਸ਼ ਨਿਰਾਧਾਰ ਅਤੇ ਝੂਠੇ ਸਾਬਤ ਹੋਏ ਹਨ।ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਇਸ ਮੌਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਗੁਰੂੁ ਮਹਾਰਾਜ ਦੀ ਬਖਸ਼ਿਸ਼ ਨਾਲ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੂੰ ਸਫਲਤਾ ਮਿਲੀ ਹੈ।ਉਨਾਂ ਕਿਹਾ ਕਿ ਇਸ ਬੇਬੁਨਿਆਦ ਕੇਸ ਦੀ ਪੈਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਸ: ਟੀ. ਐਸ ਸੰਧੂ ਨੇ ਕੀਤੀ ਅਤੇ ਕਾਨੂਂੰਨੀ ਕਾਰਵਾਈ ਦੋਰਾਨ ਦੀਵਾਨ ਦੇ ਲੱਖਾਂ ਰੁਪਏ ਖਰਚ ਹੋਏ ਹਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply