Friday, July 3, 2026

ਟੀ.ਸੀ.ਐਸ ਵੱਲੋਂ ਯੂਨੀਵਰਸਿਟੀ ਕੈਂਪਸ ਵਿਖੇ ਨੌਕਰੀਆਂ ਲਈ ਵਿਸ਼ੇਸ਼ ਮੁਹਿੰਮ ਦਾ ਆਗਾਜ਼

PPN2708201510
ਅੰਮ੍ਰਿਤਸਰ, 27 ਅਗਸਤ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪ੍ਰਸਿੱਧ ਬਹੁਰਾਸ਼ਟਰੀ ਕੰਪਨੀ ਟੀ.ਸੀ.ਐੱਸ ਵੱਲੋਂ ਯੂਨੀਵਰਸਿਟੀ ਕੈਂਪਸ, ਰਿਜ਼ਨਲ ਕੈਂਪਸ ਅਤੇ ਕਾਂਸਟੀਚੁਐਂਟ ਕਾਲਜਾਂ ਦੇ ਐਮ.ਸੀ.ਏ., ਐਮ.ਟੈਕ, ਬੀ.ਟੈਕ. (ਸੀ.ਐਸ.ਈ, ਈ.ਸੀ.ਈ.) ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦਿਵਾਉਣ ਲਈ ਵਿਸ਼ੇਸ਼ ਮਹਿੰਮ ਦੀ ਸ਼ੁਰੂਆਤ ਕੀਤੀ । ਇਸ ਮਹਿੰਮ ਦੌਰਾਨ ਵਿਦਿਆਰਥੀਆਂ ਦਾ ਲਿਖਤੀ ਇਮਤਿਹਾਨ ਤੋਂ ਇਲਾਵਾ ਵੱਖ-ਵੱਖ ਪੜਾਵਾਂ ਦੀਆਂ ਇੰਟਰਵਿਊਜ਼ ਵੀ ਕਰਵਾਈਆਂ ਜਾਣਗੀਆਂ।
ਅੱਜ ਇਥੇ ਸ਼ੁਰੂ ਹੋਈ ਇਸ ਮਹਿੰਮ ਦੌਰਾਨ ਟੀ.ਸੀ.ਐਸ. ਦੀ ਗਲੋਬਲ ਹੈਡ (ਐਚ.ਆਰ.), ਡਾ. ਰਿਤੂ ਆਨੰਦ ਨੇ ਯੂਨੀਵਰਸਿਟੀ ਦੇ ਖਚਾਖਚ ਭਰੇ ਦਸਮੇਸ਼ ਆਡੀਟੋਰੀਅਮ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਟੀ.ਸੀ.ਐਸ. ਕੰਪਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਖੇ ਕੈਂਪਸ ਪਲੇਸਮੈਂਟ ਲਈ ਆਉਣ ਦਾ ਉਨ੍ਹਾਂ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਆਪਣੀ ਕੰਪਨੀ ਵਿਚ ਰੁਜ਼ਗਾਰ ‘ਤੇ ਲਾਉਣਾ ਹੈ ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਮਵਰ ਯੂਨੀਵਰਸਿਟੀਆਂ ਵਿਚ ਆਪਣਾ ਨਾਂ ਰੱਖਦੀ ਹੈ ਅਤੇ ਇਸਦੇ ਵਿਦਿਆਰਥੀਆਂ ਦੀ ਕੁਸ਼ਲਤਾ ਤਸੱਲੀਬਖਸ਼ ਹੈ।
ਇਸ ਤੋਂ ਪਹਿਲਾਂ ਪ੍ਰੋਫੈਸਰ ਇੰਚਾਰਜ (ਪਲੇਸਮੈਂਟਸ), ਡਾ. ਗੁਰਚਰਨ ਕੌਰ ਨੇ ਟੀ.ਸੀ.ਐਸ. ਟੀਮ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਆਖਿਆ ਅਤੇ ਆਸ ਪ੍ਰਗਟਾਈ ਕਿ ਇਸ ਕੰਪਨੀ ਵੱਲੋਂ ਯੂਨੀਵਰਸਿਟੀ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਭਰਵਾਂ ਹੁੰਗਾਰਾ ਮਿਲੇਗਾ।
ਇਸ ਮੌਕੇ ਟੀ.ਸੀ.ਐਸ. ਤੋਂ ਸ੍ਰੀ ਨਰਿੰਦਰ ਚੰਡੇਲ ਅਤੇ ਅਮ੍ਰਿਤਾ ਅੰਸੁਲ ਤੋਂ ਇਲਾਵਾ ਯੂਨੀਵਰਸਿਟੀ ਦੇ ਡੀਨ, ਐਲ਼ੁਮਿਨੀ, ਡਾ. ਸੁਬੋਧ ਕੁਮਾਰ, ਸਾਇਕਾਲੋਜੀ ਵਿਭਾਗ ਤੋਂ ਪ੍ਰੋ. ਐਨ.ਐਸ. ਤੁੰਗ ਤੇ ਡਾ. ਸੁਨਿੰਦਰ ਕੌਰ ਤੁੰਗ ਅਤੇ ਸਹਾਇਕ ਪਲੇਸਮੈਂਟ ਅਫਸਰ, ਇੰਜੀ. ਅਮਿਤ ਚੋਪੜਾ ਵੀ ਹਾਜ਼ਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply