Friday, July 3, 2026

ਯੂਨੀਵਰਸਿਟੀ ਦੇ ਅਧਿਆਪਕ ਨੇ ਅੰਤਰਰਾਸ਼ਟਰੀ ਕਾਂਗਰਸ ਵਿਚ ਸ਼ਮੂਲੀਅਤ ਕੀਤੀ

PPN2708201512
ਅੰਮ੍ਰਿਤਸਰ, 27 ਅਗਸਤ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਣਿਤ ਵਿਭਾਗ ਪ੍ਰੋ. ਪੈਮੀ ਮਨਚੰਦਾ ਨੇ ਬੀਜਿੰਗ, ਚੀਨ ਵਿਖੇ ਗਣਿਤ ਵਿਸ਼ੇ ‘ਤੇ ਹੋਈ ਅੰਤਰਰਾਸ਼ਟਰੀ ਕਾਂਗਰਸ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਇਸ ਕਾਂਗਰਸ ਦੌਰਾਨ ਵੇਵਲੈਟ ਮੈਥਡ ਵਿਚ ਮੌਜੂਦਾ ਰੁਝਾਨ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਕਾਂਗਰਸ ਵਿਚ ਦੇਸ਼-ਵਿਦੇਸ਼ ਤੋਂ 3400 ਗਣਿਤ ਮਾਹਿਰਾਂ ਨੇ ਭਾਗ ਲਿਆ ਜਿਸ ਦਾ ਉਦਘਾਟਨ ਦੇ ਚੀਨ ਦੇ ਵਾਈਸ-ਪ੍ਰੈਜ਼ੀਡੈਂਟ ਨੇ ਕੀਤਾ। ਇਸ ਮੌਕੇ ਵੱਖ-ਵੱਖ ਨਾਮਵਰ ਗਣਿਤ ਮਾਹਿਰਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ। ਡਾ. ਮਨਚੰਦਾ ਹਰ ਚਾਰ ਸਾਲ ਬਾਅਦ ਹੋਣ ਵਾਲੀ ਇਸ ਕਾਂਗਰਸ ਵਿਚ ਲਗਾਤਾਰ ਭਾਗ ਲੈਂਦੇ ਆ ਰਹੇ ਹਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply