Monday, April 6, 2026

ਐਡਵੋਕੇਟ ਮੋਨੂੰ ਵਲੋਂ ਸਰਕਾਰੀ ਸਕੂਲ ਕਾਲੇ ਦੇ ਨਵੇਂ ਬਣੇ ਕਮਰੇ ਦਾ ਉਦਘਾਟਨ

PPN2708201514

ਛੇਹਰਟਾ, 27 ਅਸਤ (ਸੁਖਬੀਰ ਖੁਰਮਨੀਆ) ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲੇ ਨੂੰ ਸਾਢੇ ਪੰਜ ਲੱਖ ਦੀ ਮਿਲੀ ਗ੍ਰਾਂਟ ਵਿਚੋਂ ਨਵਾਂ ਕਮਰਾ ਬਨਾਉਣ ਦਾ ਉਦਘਾਟਨ ਕੌਂਸਲਰ ਨਗਵੰਤ ਕੌਰ ਦੇ ਬੇਟੇ ਤੇ ਵਾਰਡ ਨੰਬਰ 2 ਦੇ ਇੰਚਾਰਜ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਨੇ ਕੀਤਾ।ਇਸ ਮੋਕੇ ਐਡਵੋਕੇਟ ਕਿਰਨਪ੍ਰੀਤ ਮੋਨੂੰ ਨੇ ਕਿਹਾ ਕਿ ਸਕੂਲ ਵਿਚ ਵਿਕਾਸ ਕਾਰਜ ਹੋਣ ਵਾਲੇ ਸਨ, ਜਿੰਨਾਂ ਨੂੰ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਮਜੀਠੀਆਂ ਦੇ ਸਹਿਯੋਗ ਨਾਲ ਨੇਪਰੇ ਚਾੜਣ ਲਈ ਯਤਨ ਕੀਤੇ ਜਾ ਰਹੇ ਹਨ।ਇਸ ਮੋਕੇ ਸਕੂਲ ਪ੍ਰਬੰਧਕਾਂ ਵਲੋਂ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂੰ ਨੂੰ ਉੱਚੇਚੇ ਤੌਰ ਤੇ ਸਨਮਾਨਤ ਵੀ ਕੀਤਾ ਗਿਆ। ਇਸ ਮੋਕੇ ਨਰਮਿੰਦਰ ਸਿੰਘ ਗਿੱਲ, ਰਘੁਬੀਰ ਸਿੰਘ ਡੀਪੀ, ਬਬਲਜੀਤ ਸਿੰਘ, ਇਕਬਾਲ ਸੰਧੂ, ਵਿਨੋਦ ਕਾਲੀਆ, ਪਰਮਿੰਦਰ ਸਿੰਘ, ਗੁਰਿੰਦਰ ਸਿੰਘ, ਪ੍ਰਭਜੋਤ ਕੌਰ, ਰਮੇਸ਼ਪਾਲ ਕੌਰ, ਸਵਰਨ ਕੌਰ ਵਿਰਕ, ਦੁਰਲੱਭਜੀਤ ਕੌਰ, ਪੂਜਾ, ਰਣਬੀਰ ਕੌਰ, ਸੰਗੀਤ ਆਦਿ ਹਾਜਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply