Monday, April 6, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

PPN2708201516

ਅੰਮ੍ਰਿਤਸਰ, 27 ਅਗਸਤ (ਜਗਦੀਪ ਸਿੰਘ ਸ’ਗੂ) – ਭਰਾ ਅਤੇ ਭੈਣ ਦੇ ਪਵਿੱਤਰ ਪਿਆਰ ਦੇ ਪ੍ਰਤੀਕ ਤਿਉਹਾਰ ‘ਰੱਖੜੀ’ ਦੇ ਸੰਬੰਧ ਵਿੱਚ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਵਿਦਿਆਰਥੀਆਂ ਲਈ ਵੱਖੁਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਸੱਤਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਭਰਾ ਅਤੇ ਭੈਣ ਦੇ ਪ੍ਰੇਮ ਦੀਆਂ ਪਵਿੱਤਰ ਭਾਵਨਾਵਾਂ ਦਾ ਇਜ਼ਹਾਰ ਕਰਦੇ ਹੋਏ ਬਹੁਤ ਸੁੰਦਰ ਸੰਦੇਸ਼ ਅਤੇ ਸ਼ੁਭਕਾਮਨਾਵਾਂ ਦਰਸਾਉਂਦੇ ਹੋਏ ਰੱਖੜੀ ਦੇ ਕਾਰਡ ਤਿਆਰ ਕੀਤੇ ਗਏ।ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੱਖੜੀ ਲਈ ਸੁੰਦਰ ਥਾਲੀਆਂ ਸਜਾਈਆਂ ਜਦਕਿ ਨੌਵੀਂ ਅਤੇ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੱਖੜੀ ਦੀਆਂ ਸੁਗਾਤਾਂ ਦੀ ਖੁਬਸੂਰਤ ਅਤੇ ਆਕਰਸ਼ਕ ‘ਗਿਫਟ ਪੈਕਿੰਗ’ ਕੀਤੀ।ਸਕੂਲ ਦੇ ਮੈਂਬਰ ਇੰਚਾਰਜ ਸz. ਹਰਮਿੰਦਰ ਸਿੰਘ, ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ, ਮੁ’ਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ ਅਤੇ ਸੁਪਰਵਾਈਜ਼ਰ ਸ਼੍ਰੀਮਤੀ ਰਵਿੰਦਰ ਕੌਰ ਨੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਸੁੰਦਰ ਕਾਰਡ, ਥਾਲੀਆਂ ਅਤੇ ਤੋਹਫਿਆਂ ਦੀ ਸਜ਼ਾਵਟ ਨੂੰ ਵੇਖਿਆ ਅਤੇ ਕਲਾ ਅਧਿਆਪਕਾਵਾਂ ਸ਼੍ਰੀਮਤੀ ਮਨਜੀਤ ਕੌਰ ਓਬਰਾਏ ਅਤੇ ਸ਼੍ਰੀਮਤੀ ਮਨਜਿੰਦਰ ਕੌਰ ਦੀ ਅਗਵਾਈ ਵਿੱਚ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਉਹਨਾਂ ਵਿਦਿਆਰਥੀਆਂ ਨੂੰ ਰੱਖੜੀ ਦੇ ਤਿਉਹਾਰ ਦੀਆਂ ਸ਼ੁ’ਭੁਕਾਮਨਾਵਾਂ ਦਿੱਤੀਆਂ ਅਤੇ ਭੈਣੁਭਰਾ ਦੇ ਪ੍ਰੇਮ ਦੇ ਪ੍ਰਤੀਕ ਇਸ ਤਿਉਹਾਰ ਨੂੰ ਚਾਅ ਅਤੇ ਉਤਸਾਹ ਦੇ ਨਾਲੁਨਾਲ ਸਾਦਗੀ ਨਾਲ ਮਨਾਉਣ ਲਈ ਵੀ ਪ੍ਰੇਰਿਤ ਕੀਤਾ ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply