Monday, April 6, 2026

ਭਿੱਖੀਵਿੰਡ ਥਾਣਾ ਮੁਖੀ ਨੂੰ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਨੇ ਦਿੱਤਾ ਮੰਗ ਪੱਤਰ

PPN2708201519
ਭਿਖੀਵਿੰਡ/ ਖਾਲੜਾ 26 ਅਗਸਤ  (ਕੁਲਵਿੰਦਰ ਕੰਬੋਕੇ/ ਲਖਵਿੰਦਰ ਗੌਲਣ/ ਰਿੰਪਲ ਖਲੜਾ) – ਥਾਣਾ ਭਿੱਖਿਿਵੰਡ ਅਧੀਨ ਆਉਂਦੇ ਇਲਾਕੇ ਵਿਚ ਵਧ ਰਹੀਆਂ ਲੁੱਟਾਂ ਖੋਹਾਂ ਚੋਰੀਆਂ ਤੇ ਨਸ਼ਿਆਂ ਨੂੰ ਨੱਥ ਪਾਉਣ ਲਈ ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਚੇਅਰਮੈਨ ਪੰਜ਼ਾਬ ਅਜ਼ੈ ਕੁਮਾਰ ਚੀਨੂ ਅਤੇ ਪਰਮਿੰਦਰ ਸਿੰਘ ਹੀਰਾ ਮੁੱਖ ਸਲਾਹਕਾਰ ਪੰਜ਼ਾਬ ਨੇ ਨਵ-ਨਿਯੁੱਕਤ ਐਸ.ਐਚ.ਓ ਅਸਵਨੀ ਕੁਮਾਰ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ ।ਮੰਗ ਪੱਤਰ ਵਿਚ ਉਨਾਂ ਭਿੱਖੀਵਿੰਡ ਇਲਾਕੇ ਵਿੱਚ ਸ਼ਰਾਬ ਦੀਆਂ ਨਜ਼ਾਇਜ ਬਰਾਚਾਂਜ਼ੂਏ ਤੇ ਦੇਹ ਵਪਾਰ ਦੇ ਅੱਡਿਆਂ ਨੂੰ ਤੁਰੰਤ ਬੰਦ ਕਰਵਾਉਣ ਦੀ ਅਪੀਲ ਕੀਤੀ, ਤਾਂ ਜੋ ਨੌਜਵਾਨ ਪੀੜੀ ਉਪਰ ਪੈ ਰਹੇ ਇੰਨਾਂ ਦੇ ਮਾੜੇ ਪ੍ਰਭਾਵ ਨੂੰ ਰੋਕਿਆ ਜਾ ਸਕੇ । ਉਨਾਂ ਮੰਗ ਕੀਤੀ ਕਿ ਮੈਡੀਕਲ ਸਟੋਰ ਮਾਲਕਾਂ ਨੂੰ ਹਦਾਇਤ ਕੀਤੀ ਜਾਵੇ ਕੀ ਬਿਨਾ ਡਾਕਟਰ ਦੀ ਪਰਚੀ ਤੋਂ ਕੋਈ ਵੀ ਦਵਾਈ ਜਾ ਮਰੀਜ਼ ਨੂੰ ਨਾ ਦਿੱਤੀ ਜਾਵੇ ਅਤੇ ਮਿਲਾਵਰਖੋਰੀ ਨਾਲ ਵੀ ਸ਼ਖਤੀ ਨਾਲ ਨਿੱਪਟਿਆ ਜਾਵੇ ।ਮੋਰਚੇ ਵਲੋਂ ਉਕਤ ਆਗੂਆਂ ਨੇ ਐਸ.ਐਚ.ਓ ਅਸਵਨੀ ਕੁਮਾਰ ਸ਼ਰਮਾ ਨੂੰ ਸਿਰੋਪਾੳ ਪਾ ਕੇ ਸਨਮਾਨਿਤ ਕੀਤਾ ਗਿਆ।ਨਵਨਿਯੁੱਕਤ ਥਾਣਾ ਮੁਖੀ ਨੇ ਕਨੂੰਨ ਦਾ ਰਾਜ ਕਾਇਮ ਕਰਨ ਦਾ ਭਰੋਸਾ ਦਿੰਦਿਆਂ ਐਂਟੀ ਕੁਰੱਪਸ਼ਨ ਮੋਰਚਾ ਪਾਸੋਂ ਸਮਾਜ ਵਿਰੋਧੀ ਕਾਰਵਾਈਆਂ ਨੂੰ ਠੱਲ ਪਾਉਣ ਲਈ ਸਹਿਯੌਗ ਦੀ ਮੰਗ ਕੀਤੀ। ਉਨਾਂ ਕਿਹਾ ਪਬਲਿਕ ਦੀ ਮਦਦ ਦੇ ਬਿਨਾਂ ਕੋਈ ਮਸਲਾ ਹੱਲ ਨਹੀਂ ਹੋ ਸਕਦਾ।ਇਸ ਮੌਕੇ ਯੂਥ ਉਪ ਪ੍ਰਧਾਨ ਵਿਕਟਰ ਮਸੀਹ, ਕਵਲਦੀਪ ਸਾਹਬੀ, ਗੁਰਪ੍ਰੀਤ ਗੋਲਾ, ਸੇਵਾ ਸਿੰਘ ਪਹਿਲਵਾਨ ਡੱਲ, ਗੁਰਚਰਨ ਸਿੰਘ, ਸੁਖਦੇਵ ਸਿੰਘ,ਪ੍ਰਤਾਪ ਸਿੰਘ, ਜਸਵੰਤ ਦੁੱਬਲੀ. ਮੋਹਨ ਸਿੰਘ ਪੰਡੋਰੀ, ਗੁਰਵੰਦਰ ਬੈਕਾ, ਅਮਰਜ਼ੀਤ ਸਿੰਘ ਅਤੇ ਕਿਰਪਾਲ ਸਿੰਘ ਸੋਹਲ ਆਦਿ ਹਾਜ਼ਿਰ ਸਨ।

 

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply